ਮੇਸੀ ਦੀ ਵਾਪਸੀ, ਬਾਰਸੀਲੋਨਾ ਨੇ ਰਾਓ ਨੂੰ ਹਰਾਇਆ

Friday, Jan 29, 2021 - 02:46 AM (IST)

ਮੇਸੀ ਦੀ ਵਾਪਸੀ, ਬਾਰਸੀਲੋਨਾ ਨੇ ਰਾਓ ਨੂੰ ਹਰਾਇਆ

ਮੈਡ੍ਰਿਡ– ਮੁਅੱਤਲੀ ਤੋਂ ਪਰਤੇ ਲਿਓਨਿਲ ਮੇਸੀ ਨੇ ਬਾਰਸੀਲੋਨਾ ਨੂੰ ਉਲਟਫੇਰ ਦਾ ਸ਼ਿਕਾਰ ਹੋਣ ਤੋਂ ਬਚਾਉਂਦੇ ਹੋਏ ਇਕ ਗੋਲ ਕੀਤਾ ਤੇ ਇਕ ਵਿਚ ਸਹਾਇਕ ਰਿਹਾ, ਜਿਸ ਦੀ ਮਦਦ ਨਾਲ ਉਸਦੀ ਟੀਮ ਨੇ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਕੋਪਾ ਡੈਲ ਰੇ ਫੁੱਟਬਾਲ ਵਿਚ ਦੂਜੇ ਡਿਵੀਜ਼ਨ ਦੇ ਕਲੱਬ ਰਾਓ ਵਾਲੇਕਾਨੋ ਨੂੰ 2-1 ਨਾਲ ਹਰਾ ਦਿੱਤਾ।

PunjabKesari
ਸਪੈਨਿਸ਼ ਸੁਪਰ ਕੱਪ ਫਾਈਨਲ ਵਿਚ ਵਿਰੋਧੀ ਖਿਡਾਰੀ ’ਤੇ ਹਮਲੇ ਦੇ ਕਾਰਣ ਦੋ ਮੈਚਾਂ ਦੀ ਪਾਬੰਦੀ ਝੱਲ ਚੁੱਕੇ ਮੇਸੀ ਨੇ 69ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ। ਇਸ ਤੋਂ ਬਾਅਦ 80ਵੇਂ ਮਿੰਟ ਵਿਚ ਫ੍ਰੇਂਕੀ ਡੀ ਜੋਂਗ ਦੇ ਗੋਲ ਵਿਚ ਸਹਾਇਕ ਦੀ ਭੂਮਿਕਾ ਨਿਭਾਈ। ਰਾਓ ਲਈ ਫ੍ਰਾਨ ਗਾਰਸ਼ੀਆ ਨੇ 63ਵੇਂ ਮਿੰਟ ਵਿਚ ਗੋਲ ਕੀਤਾ ਸੀ। ਇਸ ਜਿੱਤ ਨਾਲ ਬਾਰਸੀਲੋਨਾ ਟੂਰਨਾਮੈਂਟ ਵਿਚ ਲਗਾਤਾਰ 11ਵੀਂ ਵਾਰ ਆਖਰੀ-8 ਵਿਚ ਪਹੁੰਚ ਗਿਆ। ਇਕ ਹੋਰ ਮੈਚ ਵਿਚ ਸੇਵਿਲਾ ਨੇ 2019 ਦੀ ਚੈਂਪੀਅਨ ਵਾਲੇਂਸੀਆ ਨੂੰ 3-0 ਨਾਲ ਹਰਾਇਆ।

PunjabKesari
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News