FIFA ਨੇ ਇਤਿਹਾਸ ''ਚ ਪਹਿਲੀ ਵਾਰ ਕੀਤਾ ਐਲਾਨ, ਟਰਾਫੀ ਦੇ ਨਾਲ ਜੇਤੂ ਖਿਡਾਰੀਆਂ ਨੂੰ ਮਿਲੇਗਾ ਇਹ ਖਾਸ ਤੋਹਫਾ

Friday, Jul 17, 2026 - 06:31 PM (IST)

FIFA ਨੇ ਇਤਿਹਾਸ ''ਚ ਪਹਿਲੀ ਵਾਰ ਕੀਤਾ ਐਲਾਨ, ਟਰਾਫੀ ਦੇ ਨਾਲ ਜੇਤੂ ਖਿਡਾਰੀਆਂ ਨੂੰ ਮਿਲੇਗਾ ਇਹ ਖਾਸ ਤੋਹਫਾ

ਸਪੋਰਸ ਡੈਸਕ : ਦੁਨੀਆ ਦੇ ਸਭ ਤੋਂ ਵੱਡੇ ਖੇਡ ਟੂਰਨਾਮੈਂਟ ਫੀਫਾ ਵਰਲਡ ਕੱਪ 2026 ਦਾ ਫਾਈਨਲ ਮੁਕਾਬਲਾ ਇਸ ਵਾਰ ਇਤਿਹਾਸਕ ਹੋਣ ਜਾ ਰਿਹਾ ਹੈ। ਐਤਵਾਰ, 19 ਜੁਲਾਈ ਨੂੰ ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਅਤੇ ਸਪੇਨ ਵਿਚਾਲੇ ਖ਼ਿਤਾਬੀ ਮੁਕਾਬਲਾ ਹੋਵੇਗਾ। ਇਸ ਫਾਈਨਲ ਦੀ ਖਾਸ ਗੱਲ ਇਹ ਹੈ ਕਿ ਜੇਤੂ ਟੀਮ ਦੇ ਖਿਡਾਰੀਆਂ ਨੂੰ ਟਰਾਫੀ, ਮੈਡਲ ਅਤੇ ਇਨਾਮੀ ਰਾਸ਼ੀ ਤੋਂ ਇਲਾਵਾ ਪਹਿਲੀ ਵਾਰ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਅੰਗੂਠੀਆਂ ਦਿੱਤੀਆਂ ਜਾਣਗੀਆਂ।

ਫੀਫਾ ਨੇ ਇਹ ਫੈਸਲਾ ਅਮਰੀਕਾ ਦੀ ਖੇਡ ਪਰੰਪਰਾ ਨੂੰ ਸਮਰਪਿਤ ਕਰਦਿਆਂ ਲਿਆ ਹੈ, ਜਿੱਥੇ ਬਾਸਕਟਬਾਲ ਲੀਗ ਵਰਗੀਆਂ ਖੇਡਾਂ ਵਿੱਚ ਜੇਤੂਆਂ ਨੂੰ 'ਚੈਂਪੀਅਨਸ਼ਿਪ ਰਿੰਗ' ਦੇਣ ਦਾ ਰਿਵਾਜ ਹੈ। ਵਰਲਡ ਕੱਪ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਫੀਫਾ ਵੱਲੋਂ ਇਸ ਤਰ੍ਹਾਂ ਦੀ ਰਿੰਗ ਦਿੱਤੀ ਜਾ ਰਹੀ ਹੈ।

ਇਸ ਖਾਸ ਅੰਗੂਠੀ ਨੂੰ ਬਣਾਉਣ ਵਿੱਚ ਸੋਨੇ ਅਤੇ ਛੋਟੇ-ਛੋਟੇ ਹੀਰਿਆਂ ਦਾ ਇਸਤੇਮਾਲ ਕੀਤਾ ਗਿਆ ਹੈ। ਅੰਗੂਠੀ ਦੇ ਇੱਕ ਪਾਸੇ ਵਰਲਡ ਕੱਪ ਦੀ ਟਰਾਫੀ ਬਣੀ ਹੋਵੇਗੀ ਅਤੇ ਦੂਜੇ ਪਾਸੇ ਜੇਤੂ ਟੀਮ ਦੀ ਪਛਾਣ ਉੱਕਰੀ ਹੋਵੇਗੀ। ਹਰ ਅੰਗੂਠੀ ਦਾ ਇੱਕ ਖਾਸ ਨੰਬਰ ਹੋਵੇਗਾ (1 ਤੋਂ 2026 ਤੱਕ) ਅਤੇ ਇਸ ਦੇ ਨਾਲ ਅਸਲੀਅਤ ਦਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ।

ਫੀਫਾ ਨੇ ਕੁੱਲ 2026 ਅੰਗੂਠੀਆਂ ਬਣਵਾਈਆਂ ਹਨ, ਜੋ ਕਿ ਵਰਲਡ ਕੱਪ ਦੇ ਸਾਲ ਦੀ ਯਾਦ ਵਿੱਚ ਹਨ। ਇਹਨਾਂ ਵਿੱਚੋਂ 30 ਅੰਗੂਠੀਆਂ ਜੇਤੂ ਟੀਮ ਦੇ ਖਿਡਾਰੀਆਂ ਨੂੰ ਦਿੱਤੀਆਂ ਜਾਣਗੀਆਂ, ਜਦਕਿ ਬਾਕੀ ਬਚੀਆਂ 1996 ਅੰਗੂਠੀਆਂ ਦੁਨੀਆ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਲਈ ਉਪਲਬਧ ਕਰਵਾਈਆਂ ਜਾਣਗੀਆਂ। ਪ੍ਰਸ਼ੰਸਕ ਇਹਨਾਂ ਨੂੰ ਕਿਸੇ ਖਾਸ ਬੋਲੀ ਜਾਂ ਕੀਮਤ ਰਾਹੀਂ ਖਰੀਦ ਸਕਣਗੇ, ਜਿਸ ਬਾਰੇ ਫੀਫਾ ਜਲਦੀ ਹੀ ਐਲਾਨ ਕਰੇਗਾ।

ਫਾਈਨਲ ਤੋਂ ਤੁਰੰਤ ਬਾਅਦ ਖਿਡਾਰੀਆਂ ਨੂੰ ਇਹ ਅੰਗੂਠੀਆਂ ਅਸਥਾਈ ਤੌਰ 'ਤੇ ਦਿੱਤੀਆਂ ਜਾਣਗੀਆਂ ਅਤੇ ਬਾਅਦ ਵਿੱਚ ਉਹਨਾਂ ਦੇ ਨਾਮ ਅਨੁਸਾਰ ਕਸਟਮਾਈਜ਼ ਕਰਕੇ ਇੱਕ ਵੱਖਰੇ ਸਮਾਗਮ ਵਿੱਚ ਸੌਂਪੀਆਂ ਜਾਣਗੀਆਂ।


author

Inder Prajapati

Content Editor

Related News