ਮੇਸੀ ਦੀ ਟੀਮ ਨੇ ਪ੍ਰਦਰਸ਼ਨੀ ਮੈਚ ਵਿੱਚ ਰੋਨਾਲਡੋ ਦੀ ਟੀਮ ਨੂੰ ਹਰਾਇਆ
Saturday, Jan 21, 2023 - 08:22 PM (IST)

ਰਿਆਦ : ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਚਿਹਰੇ ਦੀ ਸੱਟ (ਗੱਲ ਦੀ ਹੱਡੀ ਦੀ ਸੱਟ) ਦੇ ਬਾਵਜੂਦ ਦੋ ਗੋਲ ਕੀਤੇ ਪਰ ਉਸਦੀ ਟੀਮ ਰਿਆਦ ਇਲੈਵਨ ਨੂੰ ਇੱਕ ਪ੍ਰਦਰਸ਼ਨੀ ਫੁੱਟਬਾਲ ਮੈਚ ਵਿੱਚ ਲਿਓਨਲ ਮੇਸੀ ਦੀ ਪੈਰਿਸ ਸੇਂਟ ਜਰਮੇਨ (ਪੀਐਸਜੀ) ਟੀਮ ਨੇ 5-4 ਨਾਲ ਹਰਾਇਆ।
ਪੀਐਸਜੀ ਦੇ ਗੋਲਕੀਪਰ ਕੇਲੋਰ ਨਵਾਸ ਲਗਭਗ ਅੱਧੇ ਘੰਟੇ ਦੀ ਖੇਡ ਦੇ ਬਾਅਦ ਬਾਅਦ ਜਦੋਂ ਗੇਂਦ ਰੋਕਣ ਦੀ ਕੋਸ਼ਿਸ਼ਸ਼ ਕਰ ਰਹੇ ਸਨ ਤਾਂ ਉਨ੍ਹਾਂ ਦਾ ਹੱਥ ਰੋਨਾਲਡੋ ਦੇ ਮੂੰਹ 'ਤੇ ਲੱਗਾ। ਰੋਨਾਲਡੋ ਨੇ ਦੋ ਗੋਲਾਂ ਵਿੱਚੋਂ ਇੱਕ ਪੈਨਲਟੀ ਕਿੱਕ 'ਤੇ ਕੀਤਾ, ਜੋ ਸਾਊਦੀ ਅਰਬ ਵਿੱਚ ਉਸ ਦਾ ਪਹਿਲਾ ਗੋਲ ਵੀ ਸੀ।
ਰਿਆਦ ਇਲੈਵਨ ਟੀਮ ਵਿੱਚ ਸਾਊਦੀ ਅਰਬ ਦੇ ਕਲੱਬ ਅਲ ਨਸਰ ਅਤੇ ਅਲ ਹਿਲਾਲ ਦੇ ਖਿਡਾਰੀ ਸ਼ਾਮਲ ਸਨ। ਟੀਮ ਦੀ ਕਪਤਾਨੀ ਰੋਨਾਲਡੋ ਦੁਆਰਾ ਕੀਤੀ ਗਈ ਸੀ, ਜੋ ਹਾਲ ਹੀ ਵਿੱਚ ਅਲ ਨਾਸਰ ਵਿੱਚ ਸ਼ਾਮਲ ਹੋਇਆ ਸੀ। ਪੀਐਸਜੀ ਲਈ ਮੇਸੀ, ਮਾਰਕੁਇਨਹੋਸ, ਸਰਜੀਓ ਰਾਮੋਸ, ਕਾਇਲੀਅਨ ਐਮਬਾਪੇ ਅਤੇ ਹਿਊਗੋ ਏਕਿਟਿਕੇ ਨੇ ਗੋਲ ਕੀਤੇ।