ਮੇਸੀ ਦੇ ਕਮਾਲ ਨਾਲ ਬਾਰਸੀਲੋਨਾ ਦੀ ਵਾਪਸੀ ’ਤੇ ਸ਼ਾਨਦਾਰ ਜਿੱਤ

Sunday, Jun 14, 2020 - 06:25 PM (IST)

ਮੇਸੀ ਦੇ ਕਮਾਲ ਨਾਲ ਬਾਰਸੀਲੋਨਾ ਦੀ ਵਾਪਸੀ ’ਤੇ ਸ਼ਾਨਦਾਰ ਜਿੱਤ

ਮੈਡ੍ਰਿਡ– ਲਿਓਨੇਲ ਮੇਸੀ ਨੇ ਇਕ ਗੋਲ ਕੀਤਾ ਤੇ ਦੋ ਗੋਲ ਕਰਨ ਵਿਚ ਮਦਦ ਕੀਤੀ, ਜਿਸ ਨਾਲ ਬਾਰਸੀਲੋਨਾ ਨੇ ਕੋਵਿਡ-19 ਮਹਾਮਾਰੀ ਦੇ ਕਾਰਣ 3 ਮਹੀਨਿਆਂ ਬਾਅਦ ਫਿਰ ਤੋਂ ਸ਼ੁਰੂ ਹੋਈ ਸਪੈਨਿਸ਼ ਫੁੱਟਬਾਲ ਲੀਗ ਵਿਚ ਮਾਲੋਕਰ ਨੂੰ 4-0 ਨਾਲ ਕਰਾਰੀ ਹਾਰ ਦੇ ਕੇ ਆਪਣੀ ਬੜ੍ਹਤ ਹੋਰ ਮਜ਼ਬੂਤ ਕਰ ਦਿੱਤੀ। ਮੇਸੀ ਨੇ ਭਾਵੇਂ ਹੀ ਮਾਰਚ ਦੇ ਸ਼ੁਰੂ ਵਿਚ ਕੋਈ ਮੈਚ ਨਹੀਂ ਖੇਡਿਆ ਸੀ ਪਰ ਉਸ ਨੇ ਆਪਣੇ ਪੁਰਾਣੇ ਅੰਦਾਜ਼ ਵਿਚ ਸ਼ੁਰੂ ਤੋਂ ਹੀ ਦਬਦਬਾ ਬਣਾ ਦਿੱਤਾ। ਉਸ ’ਤੇ ਸੱਜੇ ਪਾਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਦਾ ਅਸਰ ਵੀ ਨਹੀਂ ਦਿਸਿਆ।

ਪਿਛਲੇ ਹਫਤੇ ਇਸ ਦਰਦ ਦੇ ਕਾਰਣ ਉਸਦਾ ਇਸ ਮੈਚ ਵਿਚ ਖੇਡਣਾ ਸ਼ੱਕੀ ਲੱਗ ਰਿਹਾ ਸੀ। ਮੇਸੀ ਤੇ ਹੋਰ ਖਿਡਾਰੀਆਂ ਨੇ ਮੈਦਾਨ ’ਤੇ ਆਮ ਵਰਤਾਓ ਕੀਤਾ। ਉਨ੍ਹਾਂ ਨੇ ਆਟੁਰੋ ਵਿਡਾਲ (ਦੂਜੇ ਮਿੰਟ) ਤੇ ਮਾਰਟਿਨ ਬ੍ਰੇਥਵੇਟ (37ਵੇਂ) ਦੇ ਪਹਿਲੇ ਹਾਫ ਵਿਚ ਕੀਤੇ ਗਏ ਗੋਲ ਦਾ ਇਕ ਦੂਜੇ ਦੇ ਗਲੇ ਮਿਲ ਕੇ ਜਸ਼ਨ ਮਨਾਇਆ ਤੇ ਸਮਾਜਕ ਦੂਰੀ ਬਣਾ ਕੇ ਰੱਖੀ, ਜਿਸ ਦੀ ਸਿਫਾਰਿਸ਼ ਕੀਤੀ ਗਈ ਸੀ। ਸਿਹਤ ਕਾਰਨਾਂ ਤੋਂ ਇਹ ਮੈਚ ਦਰਸ਼ਕਾਂ ਦੇ ਬਿਨਾਂ ਖੇਡਿਆ ਗਿਆ ਸੀ ਪਰ ਇਸਦੇ ਬਾਵਜੂਦ ਦੂਜੇ ਹਾਫ ਵਿਚ ਕੁਝ ਸਮੇਂ ਲਈ ਇਕ ਵਿਅਕਤੀ ਮੈਦਾਨ ’ਤੇ ਪਹੁੰਚ ਗਿਆ ਸੀ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਉਸ ਨੂੰ ਬਾਹਰ ਲੈ ਗਏ ਪਰ ਬਾਰਸੀਲੋਨਾ ਦੇ ਜੋਰਡੀ ਅਲਬਾ ਦੇ ਨਾਲ ਕੁਝ ਮੀਟਰ ਦੀ ਦੂਰੀ ਤੋਂ ਸੈਲਫੀ ਲੈਣ ਵਿਚ ਉਹ ਸਪਲ ਰਿਹਾ।

PunjabKesari

ਮੇਸੀ ਨੇ ਬ੍ਰੇਥਵੇਟ ਨੂੰ ਗੋਲ ਕਰਨ ਵਿਚ ਮਦਦ ਕੀਤੀ ਤੇ ਇਸ ਤੋਂ ਬਾਅਦ ਇਸ ਸਟਾਰ ਸਟ੍ਰਾਈਕਰ ਦੇ ਸਹਿਯੋਗ ਨਾਲ ਅਲਬਾ ਨੇ 79ਵੇਂ ਮਿੰਟ ਵਿਚ ਬਾਰਸੀਲੋਨਾ ਦਾ ਸਕੋਰ 3-0 ਕੀਤਾ। ਮੇਸੀ ਆਖਿਰ ਵਿਚ ਦੂਜੇ ਹਾਫ ਦੇ ਇੰਜਰੀ ਟਾਈਮ ਵਿਚ ਆਪਣੇ ਨਾਂ ’ਤੇ ਗੋਲ ਲਿਖਵਾਉਣ ਵਿਚ ਸਫਲ ਰਿਹਾ। ਇਸ ਵਿਚਾਲੇ ਆਖਰੀ ਸਥਾਨ ’ਤੇ ਚੱਲ ਰਹੇ ਇਸਪਨਯੋਲ ਨੇ ਅਲਾਵੇਸ ’ਤੇ 2-0 ਨਾਲ ਜਿੱਤ ਦਰਜ ਕੀਤੀ। ਜੇਤੂ ਟੀਮ ਵਲੋਂ ਬਰਨਾਡੋ ਇਸਿਪਨੋਸ ਤੇ ਵੂ ਲੇਈ ਨੇ ਗੋਲ ਕੀਤੇ। ਦੂਜੇ ਪਾਸੇ ਵਲਾਡੋਲਿਡ ਨੇ ਲੇਗਾਨੇਸ ਦੀ ਰੱਖਿਆ ਲਾਈਨ ਦੀਆਂ ਗਲਤੀਆਂ ਦਾ ਫਾਇਦਾ ਚੁੱਕ ਕੇ 2-1 ਨਾਲ ਜਿੱਤ ਹਾਸਲ ਕੀਤੀ ਜਦਕਿ ਵਿਲਲਾਰੀਅਲ ਨੇ ਮੈਨੂਅਲ ਟ੍ਰਿਗਰੋਸ ਦੇ ਦੂਜੇ ਹਾਫ ਦੇ ਇੰਜਰੀ ਟਾਈਮ ਵਿਚ ਕੀਤੇ ਗਏ ਗੋਲ ਦੀ ਬਦੌਲਤ ਸੇਲਟਾ ਵਿਗੋ ਨੂੰ 1-0 ਨਾਲ ਹਰਾਇਆ।


author

Ranjit

Content Editor

Related News