ਆਈ. ਸੀ. ਸੀ. ਏਲੀਟ ਪੈਨਲ ਦੇ ਅੰਪਾਇਰ ਬਣੇ ਰਹਿਣਗੇ ਮੈਨਨ
Wednesday, Mar 26, 2025 - 01:56 PM (IST)

ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਮੰਗਲਵਾਰ ਨੂੰ ਦੱਖਣੀ ਅਫਰੀਕਾ ਦੇ ਅਲਾਉਦੀਨ ਪਾਲੇਕਰ ਅਤੇ ਇੰਗਲੈਂਡ ਦੇ ਏਲੈਕਸ ਵਹਾਰਫ ਨੂੰ ਆਈ. ਸੀ. ਸੀ. ਅੰਪਾਇਰਾਂ ਦੇ ਏਲੀਟ ਪੈਨਲ ’ਚ ਸ਼ਾਮਲ ਕੀਤਾ, ਜਿਸ ’ਚ ਨਿਤਿਨ ਮੈਨਨ ਇਕੋ-ਇਕ ਭਾਰਤੀ ਹੈ। ਉੱਥੇ ਹੀ ਭਾਰਤ ਦੇ ਜੈਰਾਮਨ ਮਨਦਗੋਪਾਲ ਨੂੰ ਇਮਰਜਿੰਗ ਪੈਨਲ ’ਚ ਪਦਉੱਨਤ ਕੀਤਾ ਗਿਆ ਹੈ।
ਮੈਨਨ ਇੰਪਾਇਰਾਂ ਦੇ ਏਲੀਟ ਪੈਨਲ ’ਚ ਰਿਚਰਡ ਇਲਿੰਗਵਰਥ ਤੋਂ ਬਾਅਦ ਦੂਸਰੇ ਸਥਾਨ ’ਤੇ ਹੈ। ਪਾਲੇਕਰ ਅਤੇ ਵਹਾਰਫ ਏਲੀਟ ਪੈਨਲ ’ਚ ਮਾਈਕਲ ਗਾਫ ਅਤੇ ਜੋਏਲ ਵਿਲਸਨ ਦੀ ਜਗ੍ਹਾ ਲਵੇਗਾ।