ਮੇਨਾ ਤੇ ਰੋਡ੍ਰਿਗੇਜ ਡਕਾਰ ਰੈਲੀ ਦੇ 5ਵੇਂ ਗੇੜ ''ਚ

01/12/2019 11:38:43 AM

ਐਰੇਕਵਿਪਾ : ਭਾਰਤੀ ਰਾਈਡਰ ਸੀ. ਐੱਸ. ਸੰਤੋਸ਼ 41ਵੀਂ ਡਕਾਰ ਰੈਲੀ ਦੇ 5ਵੇਂ ਚਰਣ ਵਿਚ ਬਾਹਰ ਹੋ ਗਏ ਜਦਕਿ ਹੀਰੋ ਮੋਟਰ ਸਪੋਰਟਸ ਟੀਮ ਦੇ ਉਸ ਦੇ ਸਾਥੀ ਓਰੀਓਲ ਮੇਨਾ ਅਤੇ ਜੋਕਿਮ ਰੋਡ੍ਰਿਗੇਜ ਰੇਸ ਪੂਰੀ ਕਰਨ 'ਚ ਸਫਲ ਰਹੇ। ਸੰਤੋਸ਼ ਦੀ ਬਾਈਕ ਵੇਪਵਾਈਂਟ 4 ਅਤੇ 5 ਵਿਚਾਲੇ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਨਾਲ ਉਹ ਰੇਸ ਪੂਰੀ ਨਹੀਂ ਕਰ ਸਕੇ। ਇਸ ਦੇ ਨਾਲ ਹੀ ਸੰਤੋਸ਼ ਦਾ ਕਿਸੇ ਭਾਰਤੀ ਵਲੋਂ ਰਿਕਾਰਡ 5ਵੀਂ ਵਾਰ ਡਕਾਰ ਰੈਲੀ ਪੂਰਾ ਕਰਨ ਦਾ ਸੁਪਨਾ ਵੀ ਟੁੱਟ ਗਿਆ। ਸੰਤੋਸ਼ ਦੇ ਸਾਥੀ ਅਤੇ ਰੋਡ੍ਰਿਗੇਜ ਨੂੰ ਵੀ 5ਵੇਂ ਚਰਣ ਦੌਰਾਨ ਇਕ-ਇਕ ਵਾਰ ਹਾਦਸੇ ਦਾ ਸਾਹਮਣਾ ਕਰਨਾ ਪਿਆ ਪਰ ਇਹ ਦੋਵੇਂ ਰੇਸ ਪੂਰੀ ਕਰਨ 'ਚ ਸਫਲ ਰਹੇ। ਪੰਜਵੇਂ ਗੇੜ ਤੋਂ ਬਾਅਦ ਮੇਨਾ 12ਵੇਂ ਰੋਡ੍ਰਿਗੇਜ 28ਵੇਂ ਸਥਾਨ 'ਤੇ ਚਲ ਰਹੇ ਹਨ।


Related News