ਮੈਲਬੋਰਨ ਓਲੰਪਿਕ ''ਚ 3 ਸੋਨ ਤਮਗੇ ਜਿੱਤਣ ਵਾਲੇ ਦੌੜਾਕ ਮੋਰੋ ਦਾ ਦਿਹਾਂਤ

Sunday, May 31, 2020 - 11:45 AM (IST)

ਮੈਲਬੋਰਨ ਓਲੰਪਿਕ ''ਚ 3 ਸੋਨ ਤਮਗੇ ਜਿੱਤਣ ਵਾਲੇ ਦੌੜਾਕ ਮੋਰੋ ਦਾ ਦਿਹਾਂਤ

ਲਾਸ ਐਂਜਲਿਸ : ਮੈਲਬੋਰਨ ਓਲੰਪਿਕ 1956 ਵਿਚ 100, 200 ਮੀਟਰ ਅਤੇ 4 ਗੁਣਾ 100 ਮੀਟਰ ਵਿਚ ਸੋਨ ਤਮਗਾ ਜਿੱਤਣ ਵਾਲੇ ਤੇਜ਼ ਦੌੜਾਕ ਬਾਬੀ ਜੋ ਮੋਰੋ ਦਾ ਦਿਹਾਂਤ ਹੋ ਗਿਆ ਹੈ। ਉਹ 84 ਸਾਲਾਂ ਦੇ ਸੀ। ਸੈਨ ਬੇਨਿਟੋ ਸਕੂਲ ਨੇ ਸ਼ਨਿਵਾਰ ਨੂੰ ਆਪਣੀ ਫੇਸਬੁੱਕ ਪੇਜ਼ 'ਤੇ ਇਸ ਮਹਾਨ ਦੌੜਾਕ ਦੇ ਦਿਹਾਂਤ 'ਤੇ ਸ਼ੋਕ ਪ੍ਰਗਟ ਕੀਤਾ। ਇਸ ਸਕੂਲ ਨੇ ਆਪਣੇ ਫੁੱਟਬਾਲ ਸਟੇਡੀਅਮ ਦਾ ਨਾਂ ਸ਼ਹਿਰ ਦੇ ਇਸ ਨਾਇਕ ਦੇ ਨਾਂ 'ਤੇ ਰੱਖਿਆ ਹੈ। 

PunjabKesari

ਮੈਲਬੋਰਨ 1956 ਵਿਚ ਮੋਰੋ ਨੇ ਇਕ ਓਲੰਪਿਕ ਵਿਚ 100 ਮੀਟਰ, 200 ਮੀਟਰ ਅਤੇ ਚਾਰ ਗੁਣਾ 100 ਮੀਟਰ ਵਿਚ ਸੋਨ ਤਮਗੇ ਜਿੱਤ ਕੇ ਅਮਰੀਕਾ ਦੇ ਧਾਕੜ ਐਥਲੀਟ ਜੇ. ਸੀ. ਓਵੇਂਸ ਦੀ ਬਰਾਬਰੀ ਕੀਤੀ ਸੀ। ਬਾਅਦ ਵਿਚ ਅਮਰੀਕਾ ਦੇ ਕਾਰਲ ਲੁਈਸ ਅਤੇ ਜਮੈਕਾ ਨੇ ਓਸ਼ੇਨ ਬੋਲਟ ਨੇ ਵੀ ਇਹ ਕਾਰਨਾਮਾ ਕੀਤਾ। ਉਸ ਨੂੰ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ ਵੀ ਚੁਣਿਆ ਗਿਆ ਸੀ। ਮੋਰੋ ਨੇ 1958 ਵਿਚ ਐਥਲੈਟਿਕਸ ਤੋਂ ਸੰਨਿਆਸ ਲਿਆ ਸੀ। ਉਸ ਨੇ 1960 ਵਿਚ ਕੁਝ ਸਮੇਂ ਦੇ ਲਈ ਵਾਪੀਸ ਕੀਤੀ ਸੀ ਪਰ ਅਮਰੀਕਾ ਦੀ ਓਲੰਪਿਕ ਟੀਮ 'ਚ ਜਗ੍ਹਾ ਬਣਾਉਣ 'ਚ ਅਸਫਲ ਰਹੇ ਸੀ।

PunjabKesari


author

Ranjit

Content Editor

Related News