ਮੇਹੁਲੀ-ਤੁਸ਼ਾਰ ਨੇ ਭਾਰਤ ਲਈ ਜਿੱਤਿਆ ਦੂਜਾ ਸੋਨ ਤਮਗਾ, ਪਲਕ ਅਤੇ ਸ਼ਿਵਾ ਨੇ ਕਾਂਸੀ

Wednesday, Jul 13, 2022 - 02:05 PM (IST)

ਮੇਹੁਲੀ-ਤੁਸ਼ਾਰ ਨੇ ਭਾਰਤ ਲਈ ਜਿੱਤਿਆ ਦੂਜਾ ਸੋਨ ਤਮਗਾ, ਪਲਕ ਅਤੇ ਸ਼ਿਵਾ ਨੇ ਕਾਂਸੀ

ਚਾਂਗਵਾਨ (ਏਜੰਸੀ)- ਮੇਹੁਲੀ ਘੋਸ਼ ਅਤੇ ਸਾਹੂ ਤੁਸ਼ਾਰ ਮਾਨੇ ਦੀ ਜੋੜੀ ਨੇ ਬੁੱਧਵਾਰ ਨੂੰ ਇੱਥੇ ਆਈ.ਐੱਸ.ਐੱਸ.ਐੱਫ. ਸ਼ੂਟਿੰਗ ਵਿਸ਼ਵ ਕੱਪ ਦੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਭਾਰਤ ਲਈ ਦੂਜਾ ਸੋਨ ਤਮਗਾ ਜਿੱਤਿਆ। ਪਲਕ ਅਤੇ ਸ਼ਿਵ ਨਰਵਾਲ ਦੀ ਜੋੜੀ ਨੇ ਵੀ 10 ਮੀਟਰ ਏਅਰ ਪਿਸਟਲ ਮਿਕਸਡ ਮੁਕਾਬਲੇ ਦੇ ਤੀਜਾ ਸਥਾਨ ਦੇ ਪਲੇਆਫ ਵਿਚ ਜਿੱਤ ਦਰਜ ਕਰਕੇ ਕਾਂਸੀ ਦਾ ਤਮਗਾ ਜਿੱਤਿਆ।

ਫ਼ਾਰਮ ਵਿੱਚ ਚੱਲ ਰਹੀ ਮੇਹੁਲੀ ਅਤੇ ਤੁਸ਼ਾਰ ਦੀ ਜੋੜੀ ਨੇ ਸਖ਼ਤ ਮੁਕਾਬਲੇ ਵਿੱਚ ਐਸਟਰ ਮੇਸਜ਼ਾਰੋਸ ਅਤੇ ਇਸਤਵਾਨ ਪੇਨ ਦੀ ਹੰਗਰੀ ਦੀ ਜੋੜੀ ਨੂੰ 17-13 ਨਾਲ ਹਰਾਇਆ। ਇਜ਼ਰਾਈਲ ਦੀ ਜੋੜੀ ਤੀਜੇ, ਜਦਕਿ ਚੈੱਕ ਗਣਰਾਜ ਦੀ ਜੋੜੀ ਚੌਥੇ ਸਥਾਨ 'ਤੇ ਰਹੀ। ਸੀਨੀਅਰ ਪੱਧਰ 'ਤੇ ਤੁਸ਼ਾਰ ਦਾ ਭਾਰਤ ਲਈ ਇਹ ਪਹਿਲਾ ਸੋਨ ਤਗਮਾ ਹੈ, ਜਦਕਿ ਮੇਹੁਲੀ ਨੇ ਦੂਜਾ ਸੋਨ ਤਮਗਾ ਜਿੱਤਿਆ।

ਮੇਹੁਲੀ ਨੇ ਇਸ ਤੋਂ ਪਹਿਲਾਂ ਕਾਠਮੰਡੂ 'ਚ 2019 ਦੱਖਣੀ ਏਸ਼ੀਆਈ ਖੇਡਾਂ 'ਚ ਵੀ ਸੋਨ ਤਮਗਾ ਜਿੱਤਿਆ ਸੀ। ਮਿਕਸਡ ਏਅਰ ਪਿਸਟਲ ਮੁਕਾਬਲੇ ਵਿੱਚ ਪਲਕ ਅਤੇ ਸ਼ਿਵਾ ਦੀ ਜੋੜੀ ਨੇ ਕਜ਼ਾਕਿਸਤਾਨ ਦੀ ਇਰੀਨਾ ਲੋਕਤਯਾਨੋਵਾ ਅਤੇ ਵੈਲੇਰੀ ਰਾਕਿਮਜ਼ਾਨ ਦੀ ਜੋੜੀ ਨੂੰ ਇੱਕਤਰਫਾ ਮੁਕਾਬਲੇ ਵਿੱਚ 16-0 ਨਾਲ ਹਰਾਇਆ। ਭਾਰਤ ਹੁਣ ਦੋ ਸੋਨ ਅਤੇ ਇੱਕ ਕਾਂਸੀ ਦੇ ਤਮਗੇ ਨਾਲ ਤਮਗਾ ਸੂਚੀ ਵਿੱਚ ਸਰਬੀਆ ਤੋਂ ਬਾਅਦ ਦੂਜੇ ਸਥਾਨ ’ਤੇ ਹੈ।
 


author

cherry

Content Editor

Related News