ਮੇਹੁਲੀ ਘੋਸ਼ ਨੇ ਮਹਿਲਾਵਾਂ ਦਾ 10 ਮੀਟਰ ਏਅਰ ਪਿਸਟਲ ਟ੍ਰਾਇਲ ਜਿੱਤਿਆ

Saturday, Apr 16, 2022 - 01:57 PM (IST)

ਮੇਹੁਲੀ ਘੋਸ਼ ਨੇ ਮਹਿਲਾਵਾਂ ਦਾ 10 ਮੀਟਰ ਏਅਰ ਪਿਸਟਲ ਟ੍ਰਾਇਲ ਜਿੱਤਿਆ

ਨਵੀਂ ਦਿੱਲੀ- ਪੱਛਮੀ ਬੰਗਾਲ ਦੀ ਮੇਹੁਲੀ ਘੋਸ਼ ਨੇ ਰਾਸ਼ਟਰੀ ਚੋਣ ਟ੍ਰਾਇਲ 'ਚ ਕਰਨਾਟਕ ਦੀ ਤਿਲੋਤਮਾ ਸੇਨ ਨੂੰ ਹਰਾ ਕੇ ਮਹਿਲਾਵਾਂ ਦਾ 10 ਮੀਟਰ ਏਅਰ ਰਾਈਫਲ ਟੀ-3 (ਤੀਜਾ ਟ੍ਰਾਇਲ) ਜਿੱਤਿਆ। ਮੇਹੁਲੀ ਨੇ ਸੋਨ ਤਮਗਾ ਮੁਕਾਬਲਾ 16.8 ਨਾਲ ਜਿੱਤਿਆ। ਓਲੰਪੀਅਨ ਇਲਾਵੇਨਿਲ ਵਾਲਾਰਿਵਨ ਨੂੰ ਕਾਂਸੀ ਤਮਗ਼ਾ ਮਿਲਿਆ ਜੋ ਗੁਜਰਾਤ ਲਈ ਖੇਡਦੀ ਹੈ। 

ਮੇਹੁਲੀ ਕੁਆਲੀਫਿਕੇਸ਼ਨ ਦੌਰ 'ਤੇ ਛੇਵੇਂ ਸਥਾਨ 'ਤੇ ਸੀ ਜਦਕਿ ਤਿਲੋਤਮਾ ਸਤਵੇਂ ਸਥਾਨ 'ਤੇ ਸੀ। ਆਖ਼ਰੀ ਅੱਠ ਪੜਾਅ 'ਚ ਮੇਹੁਲੀ ਚੋਟੀ 'ਤੇ ਤਿਲੋਤਮਾ ਅਠਵੇਂ ਸਥਾਨ 'ਤੇ ਰਹੀ ਜਦਕਿ ਇਲਾਵੇਨਿਲ ਤੀਜੇ ਸਥਾਨ 'ਤੇ ਰਹੀ। ਜੂਨੀਅਰ ਵਰਗ 'ਚ ਹਿਮਾਚਲ ਪ੍ਰਦੇਸ਼ ਦੀ ਜੀਨਾ ਖਿੱਟਾ ਨੇ ਹਰਿਆਣਾ ਦੀ ਰਮਿਤਾ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ। ਯੁਵਾ ਵਰਗ 'ਚ ਹਰਿਆਣਾ ਦੀ ਨੈਨਸੀ ਨੇ ਮਹਾਰਾਸ਼ਟਰ ਦੀ ਈਸ਼ਾਨ ਟਕਸਾਲੇ ਨੂੰ ਹਰਾਇਆ। 


author

Tarsem Singh

Content Editor

Related News