ਮੇਹਤਾ ਤੇ ਅਡਵਾਨੀ ਸਨੂਕਰ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ''ਚ, ਚਾਵਲਾ ਬਾਹਰ
Thursday, Jul 24, 2025 - 04:11 PM (IST)

ਮਨਾਮਾ (ਬਹਿਰੀਨ)- ਭਾਰਤ ਦੇ ਦੂਜਾ ਦਰਜਾ ਪ੍ਰਾਪਤ ਅਦਿੱਤਿਆ ਮੇਹਤਾ ਨੇ ਪਾਕਿਸਤਾਨ ਦੇ ਅਹਿਸਾਨ ਰਮਜਾਨ ਵਿਰੁੱਧ ਜ਼ੋਰਦਾਰ ਵਾਪਸੀ ਕਰਦੇ ਹੋਏ ਇੱਥੇ ਆਈ. ਬੀ. ਐੱਸ. ਐੱਫ. ਵਿਸ਼ਵ 6 ਰੈੱਡ ਸਨੂਕਰ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਬੈਸਟ ਆਫ ਸੈਵਨ ਫ੍ਰੇਮ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਮੇਹਤਾ 2-3 ਨਾਲ ਪਿਛੜ ਰਿਹਾ ਸੀ ਪਰ ਉਸ ਨੇ ਅਗਲੇ ਦੋ ਫ੍ਰੇਮ ਜਿੱਤ ਕੇ ਮੁਕਾਬਲਾ 4-3 ਨਾਲ ਆਪਣੇ ਨਾਂ ਕਰ ਲਿਆ। ਉੱਥੇ ਹੀ, ਕਮਲ ਚਾਵਲਾ ਨੂੰ ਹਾਂਗਕਾਂਗ ਚੀਨ ਦੇ ਫੁੰਗ ਕੋਕ ਕੋਈ ਵਿਰੁੱਧ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਰਾਸ਼ਟਰੀ ਚੈਂਪੀਅਨ ਪਾਰਸ ਗੁਪਤਾ ਤੇ ਪੰਕਜ ਅਡਵਾਨੀ ਵੀ -ਆਖਰੀ-8 ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹੇ।