ਮੁੰਬਈ ਦੇ ਸਾਬਕਾ ਕ੍ਰਿਕਟਰ ਮੇਹਲੀ ਈਰਾਨੀ ਦਾ ਦਿਹਾਂਤ, ਖੇਡ ਜਗਤ ’ਚ ਸੋਗ ਦੀ ਲਹਿਰ

Monday, Apr 05, 2021 - 04:42 PM (IST)

ਮੁੰਬਈ ਦੇ ਸਾਬਕਾ ਕ੍ਰਿਕਟਰ ਮੇਹਲੀ ਈਰਾਨੀ ਦਾ ਦਿਹਾਂਤ, ਖੇਡ ਜਗਤ ’ਚ ਸੋਗ ਦੀ ਲਹਿਰ

ਮੁੰਬਈ— ਮੁੰਬਈ ਦੇ ਸਾਬਕਾ ਕ੍ਰਿਕਟਰ ਤੇ ‘ਕਾਂਗਾ ਲੀਗ’ ਦੇ ਵੱਡੇ ਖਿਡਾਰੀ ਰਹੇ ਮੇਹਲੀ ਈਰਾਨੀ ਦਾ ਦੁਬਈ ’ਚ ਦਿਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਕਾਂਗਾ ਲੀਗ ਮੁੰਬਈ ’ਚ ਮਾਨਸੂਨ ਦੇ ਮੌਸਮ ਦਾ ਮਸ਼ਹੂਰ ਕ੍ਰਿਕਟ ਟੂਰਨਾਮੈਂਟ ਹੈ।
ਇਹ ਵੀ ਪੜ੍ਹੋ : ਨਕਸਲੀ ਹਮਲੇ ’ਚ ਸ਼ਹੀਦ ਹੋਏ ਜਵਾਨਾਂ ਨੂੰ ਭਾਰਤੀ ਖਿਡਾਰੀਆਂ ਨੇ ਕੀਤਾ ਸਲਾਮ, ਵਿਰਾਟ ਸਣੇ ਕਈਆਂ ਨੇ ਜਤਾਇਆ ਸੋਗ

ਉਨ੍ਹਾਂ ਦੇ ਇਸ ਦਿਹਾਂਤ ਨਾਲ ਖੇਡ ਜਗਤ ’ਚ ਸੋਗ ਦੀ ਲਹਿਰ ਹੈ। ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਦੇ ਚੋਟੀ ਦੀ ਮੈਂਬਰ ਤੇ ਮਸ਼ਹੂਰ ਕਿਊਰੇਟਰ ਨਦੀਮ ਮੇਨਨ ਨੇ ਦੱਸਿਆ ਕਿ ਈਰਾਨੀ ਦਾ ਸ਼ਨੀਵਾਰ ਨੂੰ ਦੁਬਈ ’ਚ ਦਿਹਾਂਤ ਹੋ ਗਿਆ ਤੇ ਉਸ ਦੇ ਇਕ ਦਿਨ ਬਾਅਦ ਉਨ੍ਹਾਂ ਦੀ ਮਿ੍ਰਤਕ ਦੇਹ ਦਾ ਉੱਥੇ ਹੀ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ। ਖੱਬੇ ਹੱਥ ਦੇ ਬੱਲੇਬਾਜ਼ ਤੇ ਵਿਕਟਕੀਪਰ, ਈਰਾਨੀ ਨੇ ਲਗਭਗ 50 ਸਾਲ ਤਕ ਕਾਂਗਾ ਲੀਗ ’ਚ ਹਿੱਸਾ ਲਿਆ। ਉਨ੍ਹਾਂ ਨੇ ਕਲੱਬ ਪੱਧਰ ’ਤੇ ਬਾਂਬੇ ਜਿਮਖ਼ਾਨਾ ਤੇ ਪਾਰਸੀ ਸਾਈਕਲਿਸਟ ਦੀ ਨੁਮਾਇੰਦਗੀ ਕੀਤੀ ਸੀ।
ਇਹ ਵੀ ਪੜ੍ਹੋ : ਆਊਟ ਹੋਣ ’ਤੇ ਗੁੱਸੇ ’ਚ ਆਏ ਬੱਲੇਬਾਜ਼ ਨੇ ਕੈਚ ਫੜਨ ਵਾਲੇ ਫ਼ੀਲਡਰ ਨੂੰ ਬੁਰੀ ਤਰ੍ਹਾਂ ਕੁੱਟਿਆ, ਹਾਲਤ ਗੰਭੀਰ

ਐੱਮ. ਸੀ. ਏ. ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਬਾਂਬੇ (ਹੁਣ ਮੁੰਬਈ) ਲਈ ਸਿਰਫ਼ ਇਕ ਮੈਚ 1953-54 ’ਚ ਬੜੌਦਾ ਖ਼ਿਲਾਫ਼ ਖੇਡਿਆ ਸੀ। ਨਰੀ ਕਾਂਟਰੈਕਟਰ, ਫ਼ਾਰੂਖ਼ ਇੰਜੀਨੀਅਰ, ਕਰਸਨ ਘਾਵਰੀ ਤੇ ਗ਼ੁਲਾਮ ਪਾਰਕਰ ਜਿਹੇ ਟੈਸਟ ਖਿਡਾਰੀਆਂ ਨੇ ਪਾਰਸੀ ਸਾਈਕਲਿਸਟ ਟੀਮ ’ਚ ਈਰਾਨੀ ਦੀ ਕਪਤਾਨੀ ’ਚ ਖੇਡਿਆ ਸੀ। ਈਰਾਨੀ ਨਾਲ ਖੇਡਣ ਵਾਲੇ ਸਾਬਕਾ ਭਾਰਤੀ ਕਪਤਾਨ ਕਾਂਟਰੈਕਟਰ ਨੇ ਉਨ੍ਹਾਂ ਦੇ ਦਿਹਾਂਤ ’ਤੇ ਸੋਗ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਉਹ ਇਕ ਚੰਗੇ ਕ੍ਰਿਕਟਰ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News