ਮੇਦਵੇਦੇਵ ਨੂੰ ਖੇਡ ਭਾਵਨਾ ਖਿਲਾਫ ਟਿੱਪਣੀ ਕਰਨੀ ਪਈ ਮਹਿੰਗੀ, ਲੱਗਾ 9,000 ਡਾਲਰ ਦਾ ਜੁਰਮਾਨਾ
Sunday, Sep 01, 2019 - 02:40 PM (IST)
ਸਪਰੋਸਟ ਡੈਸਕ— ਰੂਸ ਦੇ ਪਜਵੇਂ ਦਰਜੇੇ ਦਾਨਿਲ ਮੇਦਵੇਦੇਵ ’ਤੇ ਸ਼ੁੱਕਰਵਾਰ ਨੂੰ ਖੇਡ ਭਾਵਨਾ ਖਿਲਾਫ ਟਿੱਪਣੀ ਕਰਨ ਅਤੇ ਬਦਸਲੂਕੀ ਲਈ ਯੂ. ਐੱਸ ਓਪਨ ਦੁਆਰਾ 9,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਮੇਦਵੇਦੇਵ ਨੇ ਸਪੇਨ ਦੇ ਫੇਲੀਸੀਆਨੋ ਲੋਪੇਜ ਨੂੰ ਹਰਾ ਕੇ ਸਾਲ ਦੇ ਆਖਰੀ ਗਰੈਂਡਸਲੈਮ ਦੇ ਚੌਥੇ ਦੌਰ ’ਚ ਦਾਖਲ ਕੀਤਾ। ਲੋਪੇਜ ਦੇ ਖਿਲਾਫ ਮੁਕਾਬਲੇ ਦੇ ਦੌਰਾਨ ਉਨ੍ਹਾਂ ਨੇ ਬਾਲ -ਬੁਵਾਏ ਤੋਂ ਗੁੱਸੇ ’ਚ ਤੌਲਿਆ ਖੋਹਿਆ ਅਤੇ ਫਿਰ ਆਪਣਾ ਰੈਕੇਟ ਸੁੱਟਦੇ ਹੋਏ ਵਿਚਕਾਰਲੀ ਉਂਗਲੀ ਵਿਖਾਈ, ਜਿਸ ਨੂੰ ਕੋਡ ਦੀ ਉਲੰਘਣਾ ਮੰਨਿਆ ਗਿਆ।
ਮੇਦਵੇਦੇਵ ਦੀ ਇਸ ਹਰਕਤ ਨੂੰ ਚੇਅਰ ਅੰਪਾਇਰ ਦਾਮੇਨ ਦੁਮੁਸੋਇਸ ਨਹੀਂ ਵੇਖ ਸਕੇ, ਪਰ ਟੈਲੀਵਿਜ਼ਨ ’ਤੇ ਉਨ੍ਹਾਂ ਦੇ ਇਸ ਸੁਭਾਅ ਨੂੰ ਵੇਖਿਆ ਗਿਆ। ਮੈਚ ਦੌਰਾਨ ਦਰਸ਼ਕਾਂ ਨੇ ਮੇਦਵੇਦੇਵ ਦੀ ਹੂਟਿੰਗ ਕੀਤੀ। ਮੇਦਵੇਦੇਵ ’ਤੇ ਖੇਡ ਭਾਵਨਾ ਦੇ ਉਲਟ ਰਵੱਈਆ ਕਰਨ ਲਈ 5,000 ਡਾਲਰ ਅਤੇ ਬਦਸਲੂਕੀ ਲਈ 4,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ।
