ਜੋਕੋਵਿਚ ਨੂੰ ਹਰਾ ਕੇ ਮੇਦਵੇਦੇਵ ਏ. ਟੀ. ਪੀ. ਫਾਈਨਲਸ ਦੇ ਆਖਰੀ-4 'ਚ

Thursday, Nov 19, 2020 - 09:26 PM (IST)

ਜੋਕੋਵਿਚ ਨੂੰ ਹਰਾ ਕੇ ਮੇਦਵੇਦੇਵ ਏ. ਟੀ. ਪੀ. ਫਾਈਨਲਸ ਦੇ ਆਖਰੀ-4 'ਚ

ਲੰਡਨ- ਡੇਨੀਅਲ ਮੇਦਵੇਦੇਵ ਨੇ ਸਤ੍ਰਾਂਤ ਏ. ਟੀ. ਪੀ. ਫਾਈਨਲਸ ਟੈਨਿਸ ਟੂਰਨਾਮੈਂਟ 'ਚ 5 ਵਾਰ ਦੇ ਚੈਂਪੀਅਨ ਨੋਵਾਕ ਜੋਕੋਵਿਚ ਖਿਲਾਫ ਇਕਤਰਫਾ ਜਿੱਤ ਦੇ ਨਾਲ ਸੈਮੀਫਾਈਨਲ 'ਚ ਜਗ੍ਹਾ ਬਣਾਈ। ਮੇਦਵੇਦੇਵ ਨੇ ਜੋਕੋਵਿਚ ਨੂੰ ਸਿੱਧੇ ਸੈਟਾਂ 'ਚ 6-3, 6-3 ਨਾਲ ਹਰਾ ਕੇ ਗਰੁੱਪ ਪੜਾਅ 'ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਪਿਛਲੇ ਸਾਲ ਡੈਬਿਊ ਕਰਦੇ ਹੋਏ ਆਪਣੇ ਤਿੰਨੇ ਗਰੁੱਪ ਮੈਚ ਗੁਆਉਣ ਵਾਲੇ ਮੇਦਵੇਦੇਵ ਦੀ ਜੋਕੋਵਿਚ ਖਿਲਾਫ ਪਿਛਲੇ 4 ਮੁਕਾਬਲਿਆਂ 'ਚ ਇਹ ਤੀਜੀ ਜਿੱਤ ਹੈ।
ਸਰਬੀਆ ਦਾ ਜੋਕੋਵਿਚ ਹਾਲਾਂਕਿ ਜੇਕਰ ਸ਼ੁੱਕਰਵਾਰ ਨੂੰ 'ਕਰੋ ਜਾਂ ਮਰੋ' ਦੇ ਮੁਕਾਬਲੇ 'ਚ 2018 ਦੇ ਚੈਂਪੀਅਨ ਅਲੈਗਜ਼ਾਂਦਰ ਜਵੇਰੇਵ ਨੂੰ ਹਰਾ ਦਿੰਦਾ ਹੈ ਤਾਂ ਆਖਰੀ-4 ਵਿਚ ਜਗ੍ਹਾ ਬਣਾ ਲਵੇਗਾ। ਜਵੇਰੇਵ ਨੇ ਡਿਏਗੋ ਸ਼ਵਾਰਟਜ਼ਰਮੈਨ ਖਿਲਾਫ 3 ਸੈੱਟ ਚੱਲੇ ਸਖਤ ਮੁਕਾਬਲੇ 'ਚ 6-3, 4-6, 6-3 ਨਾਲ ਜਿੱਤ ਦਰਜ ਕਰ ਕੇ ਟੂਰਨਾਮੈਂਟ 'ਚ ਆਪਣੀਆਂ ਉਮੀਦਾਂ ਜਿਊਂਦੀਆਂ ਰੱਖੀਆਂ।


author

Gurdeep Singh

Content Editor

Related News