ਮੇਦਵੇਦੇਵ ਤੇ ਕੋਲਿੰਸ ਆਸਟਰੇਲੀਆਈ ਓਪਨ ਦੇ ਕੁਆਰਟਰ ਫਾਈਨਲ ''ਚ

Monday, Jan 24, 2022 - 08:28 PM (IST)

ਮੈਲਬੋਰਨ- ਅਮਰੀਕੀ ਓਪਨ ਚੈਂਪੀਅਨ ਦਾਨਿਲ ਮੇਦਵੇਦੇਵ ਨੇ ਮੈਕਿਸਮ ਕ੍ਰੇਸੀ ਨੂੰ 6-2, 7-6, 6-7, 7-5 ਨਾਲ ਹਾਰ ਕੇ ਆਸਟਰੇਲੀਆਈ ਓਪਨ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਮੇਦਵੇਦੇਵ ਲਗਾਤਾਰ ਦੂਜਾ ਗ੍ਰੈਂਡ ਸਲੈਮ ਜਿੱਤਣ ਦੀ ਕੋਸ਼ਿਸ਼ ਵਿਚ ਹਨ। ਪਿਛਲੇ ਸਾਲ ਆਸਟਰੇਲੀਆਈ ਓਪਨ ਫਾਈਨਲ ਵਿਚ ਉਨ੍ਹਾਂ ਨੂੰ ਨੋਵਾਕ ਜੋਕੋਵਿਚ ਨੇ ਹਰਾਇਆ ਸੀ ਪਰ ਉਨ੍ਹਾਂ ਨੇ ਅਮਰੀਕੀ ਓਪਨ ਫਾਈਨਲ ਵਿਚ ਉਸ ਹਾਰ ਦਾ ਬਦਲਾ ਲੈ ਲਿਆ ਸੀ। ਜੋਕੋਵਿਚ ਕੋਰੋਨਾ ਟੀਕਾਕਰਨ ਦੇ ਸਖਤ ਨਿਯਮਾਂ ਦੀ ਪਾਲਣਾ ਨਹੀਂ ਕਰਨ ਦੇ ਕਾਰਨ ਇਸ ਸਾਲ ਆਸਟਰੇਲੀਆ ਵਿਚ ਨਹੀਂ ਖੇਡ ਸਕੇ ਹਨ। ਮੇਦਵੇਦੇਵ ਦਾ ਸਾਹਮਣਾ ਹੁਣ 9ਵੀ ਦਰਜਾ ਪ੍ਰਾਪਤ ਫੇਲਿਕਸ ਆਗਰ ਐਲੀਯਾਸਿਸਮੇ ਨਾਲ ਹੋਵੇਗਾ, ਜਿਸ ਨੇ 2014 ਅਮਰੀਕੀ ਓਪਨ ਚੈਂਪੀਅਨ ਮਾਰਿਨ ਸਿਲਿਚ ਨੂੰ 2-6, 7-6, 6-2, 7-6 ਨਾਲ ਹਰਾ ਦਿੱਤਾ।

PunjabKesari
ਇਹ ਖ਼ਬਰ ਪੜ੍ਹੋ- ਰੋਮਾਂਚਕ ਮੁਕਾਬਲੇ 'ਚ ਇਕ ਦੌੜ ਤੋਂ ਖੁੰਝਿਆ ਵਿੰਡੀਜ਼, ਇੰਗਲੈਂਡ ਨੇ ਸੀਰੀਜ਼ 'ਚ ਕੀਤੀ ਬਰਾਬਰੀ


ਮਹਿਲਾ ਵਰਗ ਵਿਚ ਅਮਰੀਕਾ ਦੀ ਡੇਨੀਏਲੇ ਕੋਲਿੰਸ ਨੇ ਇਕ ਸੈੱਟ ਗਵਾਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ 19ਵੀਂ ਦਰਜਾ ਪ੍ਰਾਪਤ ਐਲਿਸੇ ਮਾਰਟੇਂਸ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਉਨ੍ਹਾਂ ਨੇ ਇਹ ਮੈਚ 4-6, 6-4, 6-4 ਨਾਲ ਜਿੱਤਿਆ। ਇਸ ਤੋਂ ਪਹਿਲਾਂ ਤੀਜੇ ਦੌਰ ਵਿਚ ਕਲਾਰਾ ਟਾਉਸਨ ਦੇ ਵਿਰੁੱਧ ਵੀ ਇਕ ਸੈੱਟ ਗਵਾਉਣ ਤੋਂ ਬਾਅਦ ਉਨ੍ਹਾਂ ਨੇ ਜਿੱਤ ਦਰਜ ਕੀਤੀ ਸੀ। ਅਗਲੇ ਦੌਰ ਵਿਚ ਉਸਦਾ ਸਾਹਮਣਾ ਦੋ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸਿਮੋਨਾ ਹਾਲੇਪ ਜਾਂ ਫਰਾਂਸ ਦੀ ਅਨੁਭਵੀ ਐਲੀਜੇ ਕੋਰਨਤ ਨਾਲ ਹੋਵੇਗਾ। 

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News