ਪਾਕਿਸਤਾਨ ''ਚ 3 ਟੀ-20, ਇਕ ਵਨ ਡੇ ਮੈਚ ਖੇਡੇਗਾ MCC
Wednesday, Feb 12, 2020 - 02:15 PM (IST)

ਲੰਡਨ : ਕ੍ਰਿਕਟ ਨਿਯਮਾਂ ਦੇ ਸਰਪ੍ਰਸਤ ਮੈਰਿਲਬੋਨ ਕ੍ਰਿਕਟ ਕਲੱਬ ਦੀ ਟੀਮ ਆਗਾਮੀ ਪਾਕਿਸਤਾਨ ਦੌਰੇ 'ਤੇ 4 ਟੀ-20 ਮੈਚ ਅਤੇ ਇਕ 50 ਓਵਰਾਂ ਦਾ ਮੈਚ ਖੇਡੇਗੀ। ਸਾਰੇ ਮੈਚ ਲਾਹੌਰ ਵਿਚ ਖੇਡੇ ਜਾਣਗੇ। ਐੱਮ. ਸੀ. ਸੀ. ਨੇ ਪ੍ਰੈੱਸ ਰਿਲੀਜ਼ ਵਿਚ ਇਹ ਜਾਣਕਾਰੀ ਦਿੱਤੀ। ਗੱਦਾਫੀ ਸਟੇਡੀਅਮ ਵਿਚ ਹੋਣ ਵਾਲੇ ਪਹਿਲੇ ਮੈਚ ਵਿਚ ਉਸਦਾ ਸਾਹਮਣਾ ਲਾਹੌਰ ਕਲੰਦਰਸ ਨਾਲ ਹੋਵੇਗਾ। ਇਸ ਟੀਮ ਵਿਚ ਸ਼ਾਹੀਨ ਅਫਰੀਦੀ ਅਤੇ ਫਖਰ ਜਮਾਂ ਵਰਗੇ ਪਾਕਿਸਤਾਨੀ ਸਟਾਰ ਖਿਡਾਰੀ ਹਨ। ਪਾਕਿਸਤਾਨ ਸ਼ਾਹੀਂਸ 2 ਦਿਨ ਬਾਅਦ 50 ਓਵਰਾਂ ਦੇ ਮੈਚ ਵਿਚ ਐੱਮ. ਸੀ. ਸੀ. ਨਾਲ ਖੇਡੇਗੀ। ਇਸ ਤੋਂ ਬਾਅਦ ਪਾਕਿਸਤਾਨ ਦੇ ਘਰੇਲੂ ਚੈਂਪੀਅਨ ਨਾਰਦਰਨ ਨਾਲ ਟੀ-20 ਮੈਚ ਖੇਡਣਾ ਹੈ। ਉੱਥੇ ਹੀ ਪੀ. ਐੱਸ. ਐੱਲ. ਦੀ ਮੁਲਤਾਨ ਸੁਲਤਾਨ ਟੀਮ ਨਾਲ ਵੀ ਇਕ ਟੀ-20 ਮੈਚ ਖੇਡਣਗੇ ਜਿਸ ਵਿਚ ਇੰਗਲੈਂਡ ਦੇ ਮੋਈਨ ਅਲੀ ਅਤੇ ਜੇਮਸ ਵਿੰਸ ਵਰਗੇ ਖਿਡਾਰੀ ਹਨ। ਇਹ ਦੌਰਾ 13 ਤੋਂ 19 ਫਰਵਰਤੀ ਤਕ ਚੱਲੇਗਾ। ਐੱਮ. ਸੀ. ਸੀ. ਪ੍ਰਧਾਨ ਕੁਮਾਰ ਸੰਗਾਕਾਰਾ 12 ਮੈਂਬਰੀ ਟੀਮ ਦੇ ਕਪਤਾਨ ਹੋਣਗੇ।