MCC ਨੇ ਖੇਡ ਦੇ ਨਿਯਮਾਂ ’ਚ ਕੀਤਾ ਬਦਲਾਅ, ‘ਬੈਟਸਮੈਨ’ ਦੀ ਬਜਾਏ ‘ਬੈਟਰ’ ਸ਼ਬਦ ਹੋਵੇਗਾ ਇਸਤੇਮਾਲ

Thursday, Sep 23, 2021 - 03:44 AM (IST)

ਲੰਡਨ- ਮੈਰੀਲਬੋਨ ਕ੍ਰਿਕਟ ਕਲੱਬ (ਐੱਮ. ਸੀ. ਸੀ.) ਨੇ ਐਲਾਨ ਕੀਤਾ ਕਿ ਹੁਣ ਪੁਰਸ਼ ਅਤੇ ਮਹਿਲਾ ਦੋਨਾਂ ਲਈ ‘ਬੈਟਸਮੈਨ’ ਦੀ ਬਜਾਏ ਤੁਰੰਤ ਪ੍ਰਭਾਵ ਨਾਲ ‘ਜ਼ੈਂਡਰ ਨਿਊਟਲ’ ‘ਬੈਟਰ’ ਸ਼ਬਦ ਦਾ ਇਸਤੇਮਾਲ ਕੀਤਾ ਜਾਵੇਗਾ। ਐੱਮ. ਸੀ. ਸੀ. ਕਮੇਟੀ ਵੱਲੋਂ ਇਨ੍ਹਾਂ ਨਿਯਮਾਂ ’ਚ ਸੋਧ ਨੂੰ ਮਨਜ਼ੂਰੀ ਦਿੱਤੀ ਗਈ। ਇਸ ਤੋਂ ਪਹਿਲਾਂ ਕਲੱਬ ਦੀ ਵਿਸ਼ੇਸ਼ ਨਿਯਮਾਂ ਦੀ ਉਪ ਕਮੇਟੀ ਨੇ ਇਸ ਸਬੰਧੀ ਚਰਚਾ ਕੀਤੀ ਸੀ। ਖੇਡ ਦੇ ਨਿਯਮਾਂ ਦੀ ਸਰਪ੍ਰਸਤ ਐੱਮ. ਸੀ. ਸੀ. ਨੇ ਇਕ ਬਿਆਨ ’ਚ ਕਿਹਾ ਕਿ ‘ਐੱਮ. ਸੀ. ਸੀ.’ ਦਾ ਮੰਨਣਾ ਹੈ ਕਿ ‘ਜ਼ੈਂਡਰ ਨਿਊਟਲ’ (ਜਿਸ ’ਚ ਕਿਸੇ ਪੁਰਸ਼ ਜਾਂ ਮਹਿਲਾ ਨੂੰ ਤਵੱਜੋ ਨਹੀਂ ਦਿੱਤੀ ਗਈ ਹੋਵੇ) ਸ਼ਬਦਾਵਲੀ ਦਾ ਇਸਤੇਮਾਲ ਸਾਰਿਆਂ ਲਈ ਇਕੋ ਜਿਹਾ ਹੋਣ ’ਤੇ ਕ੍ਰਿਕਟ ਦੇ ਦਰਜੇ ਨੂੰ ਬੇਹਤਰ ਕਰਨ ’ਚ ਮਦਦ ਕਰੇਗਾ।

ਇਹ ਖ਼ਬਰ ਪੜ੍ਹੋ-ਨੇੜਲੇ ਫਰਕ ਨਾਲ ਮੈਚ ਗੁਆਉਣਾ ਪੰਜਾਬ ਲਈ ਆਮ ਜਿਹੀ ਗੱਲ ਬਣ ਗਈ ਹੈ : ਕੁੰਬਲੇ

PunjabKesari
ਬਿਆਨ ਅਨੁਸਾਰ ਇਹ ਸੋਧ ਇਸ ਖੇਡ ’ਚ ਪਹਿਲਾਂ ਤੋਂ ਕੀਤੇ ਗਏ ਕੰਮਾਂ ਦਾ ਸਭਾਵਿਕ ਵਿਕਾਸ ਅਤੇ ਖੇਡ ਪ੍ਰੀ ਐੱਮ. ਸੀ. ਸੀ. ਦੀ ਸੰਸਾਰਿਕ ਜ਼ਿੰਮੇਵਾਰੀ ਦਾ ਜ਼ਰੂਰੀ ਹਿੱਸਾ ਹੈ। ਮਹਿਲਾ ਕ੍ਰਿਕਟ ਨੇ ਦੁਨੀਆ ਭਰ ’ਚ ਸਾਰੇ ਪੱਧਰ ’ਤੇ ਸ਼ਾਨਦਾਰ ਵਿਕਾਸ ਕੀਤਾ ਹੈ। ਇਸ ਲਈ ਮਹਿਲਾਵਾਂ ਅਤੇ ਲੜਕੀਆਂ ਨੂੰ ਕ੍ਰਿਕਟ ਖੇਡਣ ਲਈ ਉਤਸਾਹਿਤ ਕਰਨ ਵਾਸਤੇ ਜ਼ਿਆਦਾ ਤੋਂ ਜ਼ਿਆਦਾ ‘ਜ਼ੈਂਡਰ ਨਿਊਟਲ’ ਸ਼ਬਦਾਂ ਨੂੰ ਅਪਣਾਉਣ ਦੀ ਗੱਲ ਕੀਤੀ ਜਾ ਰਹੀ ਸੀ। ਕਈ ਸੰਚਾਲਨ ਸੰਸਥਾਵਾਂ ਅਤੇ ਮੀਡੀਆ ਸੰਸਥਾਵਾਂ ਪਹਿਲਾਂ ਹੀ ‘ਬੈਟਰ’ ਸ਼ਬਦ ਦਾ ਇਸਤੇਮਾਨ ਕਰ ਰਹੀਆਂ ਹਨ। ਹਿੰਦੀ ’ਚ ਪਹਿਲਾਂ ਹੀ ਮਹਿਲਾ ਅਤੇ ਪੁਰਸ਼ਾਂ ਲਈ ‘ਬੱਲੇਬਾਜ਼’ ਸ਼ਬਦ ਲਿਖਿਆ ਜਾਂਦਾ ਹੈ।

ਇਹ ਖ਼ਬਰ ਪੜ੍ਹੋ-ਬ੍ਰਿਟਿਸ਼ ਸਰਕਾਰ ਨੇ ECB ਨੂੰ ਪਾਕਿ ਦੌਰਾ ਰੱਦ ਕਰਨ ਦੀ ਸਲਾਹ ਨਹੀਂ ਦਿੱਤੀ ਸੀ : ਅੰਬੈਸਡਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News