ਮੈਰੀਕਾਮ, ਲਵਲੀਨਾ ਨੂੰ ਕੋਵਿਡ-19 ਦਾ ਪਹਿਲਾ ਟੀਕਾ ਲੱਗਾ

05/12/2021 6:37:46 PM

ਪੁਣੇ— ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੀਆਂ ਭਾਰਤੀ ਮਹਿਲਾ ਮੁੱਕੇਬਾਜ਼ ਐੱਮ. ਸੀ. ਮੈਰੀਕਾਮ (51 ਕਿਲੋਗ੍ਰਾਮ) ਤੇ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਨੂੰ ਬੁੱਧਵਾਰ ਨੂੰ ਕੋਵਿਡ-19 ਦਾ ਪਹਿਲਾ ਟੀਕਾ ਲਾਇਆ ਗਿਆ। ਮੈਰੀਕਾਮ ਤੇ ਲਵਲੀਨਾ ਦੋਵੇਂ ਇੱਥੇ ਫ਼ੌਜ ਖੇਡ ਅਦਾਰੇ (ਏ. ਐੱਸ. ਆਈ.) ’ਚ ਟ੍ਰੇਨਿੰਗ ਕਰ ਰਹੀਆਂ ਹਨ। ਟ੍ਰੇਨਿੰਗ ਕੈਂਪ ਨੂੰ ਭਾਰਤੀ ਖੇਡ ਅਥਾਰਿਟੀ ਨੇ ਮਨਜ਼ੂਰੀ ਦਿੱਤੀ ਹੈ ਤੇ ਇਹ ਜੁਲਾਈ ਦੇ ਅੰਤ ਤਕ ਚੱਲੇਗਾ। 

ਭਾਰਤੀ ਮੁੱਕੇਬਾਜ਼ੀ ਸੰਘ ਨੇ ਕਿਹਾ, ‘‘ਇਨ੍ਹਾਂ ਦੋਹਾਂ ਤੋਂ ਇਲਾਵਾ ਕੋਚਿੰਗ ਤੇ ਸਹਿਯੋਗੀ ਸਟਾਫ਼ ਦੇ ਚਾਰ ਮੈਂਬਰਾਂ ਨੂੰ ਵੀ ਟੀਕਾ ਲਾਇਆ ਗਿਆ।’’ ਵਿਸ਼ਵ ਚੈਂਪੀਅਨਸ਼ਿਪ ਦੀ ਦੋ ਵਾਰ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਪਿਛਲੇ ਕੁਝ ਸਮੇਂ ਤੋਂ ਏ. ਐੱਸ. ਆਈ. ’ਚ ਟ੍ਰੇਨਿੰਗ ਕਰ ਰਹੀ ਹੈ ਤੇ ਸਾਰਿਆਂ ਨੂੰ ਅਭਿਆਸ ਲਈ ਦੋ ਜੋੜੀਦਾਰ ਦਿੱਤੇ ਗਏ ਹਨ ਜਿਸ ਨਾਲ ਕਿ ਇਨਫ਼ੈਕਸ਼ਨ ਦੇ ਜੋਖ਼ਮ ਨੂੰ ਘੱਟ ਕੀਤਾ ਜਾ ਸਕੇ। 


Tarsem Singh

Content Editor

Related News