ਕੋਰੋਨਾਵਾਇਰਸ ਦੇ ਕਾਰਨ ਮੇਬੈਂਕ ਚੈਂਪੀਅਨਸ਼ਿਪ ਅਤੇ ਵੋਲਵੋ ਚਾਇਨਾ ਓਪਨ ਮੁਲਤਵੀ

Saturday, Feb 15, 2020 - 10:45 AM (IST)

ਕੋਰੋਨਾਵਾਇਰਸ ਦੇ ਕਾਰਨ ਮੇਬੈਂਕ ਚੈਂਪੀਅਨਸ਼ਿਪ ਅਤੇ ਵੋਲਵੋ ਚਾਇਨਾ ਓਪਨ ਮੁਲਤਵੀ

ਸਪੋਰਟਸ ਡੈਸਕ— ਚੀਨ 'ਚ ਖਤਰਨਾਕ ਕੋਰੋਨਾਵਾਇਰਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਆਯੋਜਕਾਂ ਨੇ ਮੇਬੈਂਕ ਚੈਂਪੀਅਨਸ਼ਿਪ ਗੋਲਫ ਨੂੰ ਮੁਲਤਵੀ ਕਰਨ ਨੂੰ ਮਜਬੂਰ ਹੋਣਾ ਪਿਆ, ਜਿਸਦਾ ਆਯੋਜਨ 16 ਤੋਂ 19 ਅਪ੍ਰੈਲ ਤੱਕ ਕੁਆਲਾਲੰਪੁਰ 'ਚ ਹੋਣਾ ਸੀ। ਉਥੇ ਹੀ ਚੀਨ ਦੇ ਗੁਆਂਗਡੋਂਗ 'ਚ ਯੂਰਪੀ ਟੂਰ ਮੁਕਾਬਲੇ ਵਾਲਵੋਂ ਚਾਇਨਾ ਓਪਨ ਦਾ ਆਯੋਜਨ 20 ਤੋਂ 23 ਅਪ੍ਰੈਲ ਤੱਕ ਕੀਤਾ ਜਾਣਾ ਸੀ ਜਿਨੂੰ ਵੀ ਮੁਲਤਵੀ ਕਰ ਦਿੱਤਾ ਗਿਆ। PunjabKesariਏਸ਼ੀਆਈ ਟੂਰ ਅਤੇ ਯੂਰਪੀ ਟੂਰ ਨੇ ਟਾਈਟਲ ਸਪਾਂਸਰ ਅਤੇ ਪ੍ਰੋਮੋਟਰ ਮੇਬੈਂਕ ਦਾ ਚੈਂਪੀਅਨਸ਼ਿਪ ਨੂੰ ਮੁਲਤਵੀ ਕਰਨ ਦੀ ਬੇਨਤੀ ਮਨ ਲਈ ਹੈ। ਜਦ ਕਿ ਟੂਰਨਾਮੈਂਟ ਦੇ ਸ਼ੇਅਰ ਧਾਰਕਾਂ ਨਾਲ ਸਲਾਹ ਕਰ ਤੋਂ ਬਾਅਦ ਵੋਲਵੋ ਚਾਇਨਾ ਓਪਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ।


Related News