ਤੀਜੇ ਟੈਸਟ 'ਚ ਇਸ ਵੱਡੇ ਰਿਕਾਰਡ ਲਈ ਮਯੰਕ ਅਤੇ ਰੋਹਿਤ ਹੋਣਗੇ ਆਹਮੋ-ਸਾਹਮਣੇ

10/18/2019 5:09:05 PM

ਸਪੋਰਟਸ ਡੈਸਕ— ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਸ਼ਨੀਵਾਰ ਤੋਂ ਰਾਂਚੀ 'ਚ ਸ਼ੁਰੂ ਹੋਣ ਵਾਲੇ ਤੀਜੇ ਅਤੇ ਆਖਰੀ ਟੈਸਟ ਮੈਚ ਦੇ ਇਕ ਹੋਰ ਰਿਕਾਰਡ ਲਈ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਮਯੰਕ ਅੱਗਰਵਾਲ ਵਿਚਾਲੇ ਜੰਗ ਦੇਖਣ ਨੂੰ ਮਿਲੇਗੀ।

ਦੱ. ਅਫਰੀਕਾ ਖਿਲਾਫ ਸੀਰੀਜ਼ 'ਚ ਇਸ ਭਾਰਤੀ ਦੇ ਨਾਂ ਹੈ ਰਿਕਾਰਡ
ਤਿੰਨ ਮੈਚਾਂ ਦੀ ਇਸ ਟੈਸਟ ਸੀਰੀਜ਼ ਦੇ ਆਖਰੀ ਮੈਚ 'ਚ ਰੋਹਿਤ ਸ਼ਰਮਾ ਅਤੇ ਮਯੰਕ ਅੱਗਰਵਾਲ ਕੋਲ ਦੱਖਣੀ ਅਫਰੀਕਾ ਖਿਲਾਫ ਇਕ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਦਾ ਰਿਕਾਰਡ ਤੋੜਣ ਦਾ ਮੌਕਾ ਹੋਵੇਗਾ। ਮੁਹੰਮਦ ਅਜ਼ਹਰੂਦੀਨ ਨੇ 1996-97 ਦੇ ਦੌਰਾਨ 6 ਪਾਰੀਆਂ 'ਚ 388 ਰਣ ਬਣਾਈਆਂ ਸਨ। ਇਸ ਮਾਮਲੇ 'ਚ ਦੂੱਜੇ ਸਥਾਨ 'ਤੇ ਵਰਿੰਦਰ ਸਹਿਵਾਗ ਹਨ, ਜਿਨ੍ਹਾਂ ਨੇ 2007-08 'ਚ ਪੰਜ ਪਾਰੀਆਂ 'ਚ 372 ਦੌੜਾਂ ਬਣਾਈਆਂ ਸਨ।

PunjabKesari

ਰੋਹਿਤ-ਮਯੰਕ ਕੋਲ ਹੋਵੇਗਾ ਰਿਕਾਰਡ ਤੋੜਨ ਦਾ ਵੱਡਾ ਮੌਕਾ
ਮਯੰਕ ਅੱਗਰਵਾਲ ਨੇ ਇਸ ਸੀਰੀਜ 'ਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਹੁਣ ਤੱਕ ਸੀਰੀਜ 'ਚ 330 ਦੌੜਾਂ ਬਣਾ ਚੁੱਕਿਆ ਹੈ, ਜਿਸ 'ਚੋਂ ਇਕ ਦੋਹਰਾ ਸੈਂਕੜਾ ਅਤੇ ਇਕ ਸੈਂਕੜਾ ਤਕ ਸ਼ਾਮਲ ਹੈ। ਮੌਜੂਦਾ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹੈ। ਜੇਕਰ ਉਹ ਤੀਜੇ ਟੈਸਟ 'ਚ 43 ਦੌੜਾਂ ਹੋਰ ਬਣਾ ਲੈਂਦਾ ਹੈ ਤਾਂ ਦੱਖਣੀ ਅਫਰੀਕਾ ਖਿਲਾਫ ਇਕ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਵਰਿੰਦਰ ਸਹਿਵਾਗ ਨੂੰ ਪਿੱਛੇ ਛੱਡ ਦੇਵੇਗਾ। ਇਸ ਮਾਮਲੇ 'ਚ ਮੁਹੰਮਦ ਅਜ਼ਹਰੂਦੀਨ ਨੂੰ ਪਿੱਛੇ ਛੱਡਣ ਲਈ ਉਸ ਨੂੰ 59 ਦੌੜਾਂ ਚਾਹੀਦੀਆਂ ਹਨ।

ਉਥੇ ਹੀ ਰੋਹਿਤ ਸ਼ਰਮਾ ਨੇ ਵੀ ਇਸ ਸੀਰੀਜ਼ 'ਚ ਜ਼ਬਰਦਸਤ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਹੈ। ਰੋਹਿਤ ਕੋਲ ਵੀ ਇਹ ਮੌਕਾ ਹੈ ਕਿ ਉਹ ਅਜ਼ਹਰ ਤੋਂ ਅੱਗੇ ਨਿਕਲ ਸਕੇ। ਰੋਹਿਤ ਨੇ ਮੌਜੂਦਾ ਸੀਰੀਜ 'ਚ 2 ਮੈਚਾਂ ਦੀ ਤਿੰਨ ਪਾਰੀਆਂ 'ਚ 317 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਕਪਤਾਨ ਵਿਰਾਟ ਕੋਹਲੀ ਨੇ ਦੋ ਮੈਚਾਂ ਦੀ ਤਿੰਨ ਪਾਰੀਆਂ 'ਚ 305 ਦੌਡ਼ਾਂ ਬਣਾਈਆਂ ਹਨ। ਸਪੱਸ਼ਟ ਹੈ, ਕਿ ਇਹ ਦੋਵੇਂ ਕ੍ਰਿਕਟਰ ਸਹਿਵਾਗ ਜਾਂ ਅਜ਼ਹਰ ਰਿਕਾਰਡ ਤੋਂ ਜ਼ਿਆਦਾ ਦੂਰ ਨਹੀਂ ਹਨ। ਦੋਵਾਂ ਟੀਮਾਂ 'ਚੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਦੱਖਣ ਅਫਰੀਕਾ ਦੇ ਜੈਕਸ ਕੈਲਿਸ ਦੇ ਨਾਂ ਹੈ। ਜੈਕਸ ਕੈਲਿਸ 2010-11 'ਚ ਪੰਜ ਪਾਰੀਆਂ 'ਚ 498 ਦੌੜਾਂ ਬਣਾਈਆਂ ਸਨ। ਭਾਰਤ ਦੇ ਸਾਬਕਾ ਖਿਡਾਰੀ ਅਜ਼ਹਰੂਦਿਨ ਦੇ ਇਸ ਰਿਕਾਰਡ ਤੋੜਨ ਅਤੇ ਟੈਸਟ 'ਚ ਆਪਣੀ ਦਾਅਵੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਦੋਵਾਂ ਸਲਾਮੀ ਬੱਲੇਬਾਜ਼ਾਂ ਕੋਲ ਇਹ ਇਕ ਵੱਡਾ ਮੌਕਾ ਹੈ।


Related News