ਕਪਤਾਨੀ ਮਿਲਦੇ ਹੀ ਮਯੰਕ ਅਗਰਵਾਲ ਨੇ ਤੋੜਿਆ ਸ਼੍ਰੇਅਸ ਅਈਅਰ ਦਾ ਵੱਡਾ ਰਿਕਾਰਡ

Sunday, May 02, 2021 - 09:51 PM (IST)

ਅਹਿਮਦਾਬਾਦ- ਪੰਜਾਬ ਕਿੰਗਜ਼ ਨੇ ਕੇ. ਐੱਲ. ਰਾਹੁਲ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਮਯੰਕ ਅਗਰਵਾਲ ਨੂੰ ਕਪਤਾਨ ਬਣਾਇਆ। ਮਯੰਕ ਨੇ ਬਤੌਰ ਕਪਤਾਨ ਦਿੱਲੀ ਵਿਰੁੱਧ ਪਹਿਲੇ ਹੀ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅਜੇਤੂ 99 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕਪਤਾਨ ਬਣਦੇ ਹੀ ਪਹਿਲੇ ਮੈਚ 'ਚ ਸਰਵਸ੍ਰੇਸ਼ਠ ਸਕੋਰ ਬਣਾਉਣ ਦੇ ਮਾਮਲੇ 'ਚ ਮਯੰਕ ਅਗਰਵਾਲ ਨੇ ਸ਼੍ਰੇਅਸ ਅਈਅਰ ਨੂੰ ਪਿੱਛੇ ਛੱਡ ਦਿੱਤਾ ਹੈ। ਅਈਅਰ ਨੇ ਕਪਤਾਨੀ ਮਿਲਦੇ ਹੀ ਅਜੇਤੂ 93 ਦੌੜਾਂ ਬਣਾਈਆਂ ਸਨ। ਇਸ ਮਾਮਲੇ 'ਚ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਪਹਿਲੇ ਨੰਬਰ 'ਤੇ ਬਣੇ ਹੋਏ ਹਨ। ਦੇਖੋ ਰਿਕਾਰਡ-

PunjabKesari
ਬਤੌਰ ਕਪਤਾਨ ਪਹਿਲੇ ਮੈਚ 'ਚ ਸਕੋਰ
ਸੰਜੂ ਸੈਮਸਨ- 119
ਮਯੰਕ ਅਗਰਵਾਲ-99
ਸ਼੍ਰੇਅਸ ਅਈਅਰ-93
ਕੈਰੋਨ ਪੋਲਾਰਡ- 83

ਇਹ ਖ਼ਬਰ ਪੜ੍ਹੋ- ਮੇਸੀ ਨੇ ਇੰਗਲੈਂਡ ਫੁੱਟਬਾਲ ਦੇ ਸੋਸ਼ਲ ਮੀਡੀਆ ਦੇ ਬਾਈਕਾਟ ਦਾ ਕੀਤਾ ਸਮਰਥਨ

PunjabKesari
ਆਈ. ਪੀ. ਐੱਲ. 'ਚ 99 'ਤੇ ਅਜੇਤੂ ਬੱਲੇਬਾਜ਼
ਸੁਰੇਸ਼ ਰੈਨਾ ਬਨਾਮ ਹੈਦਰਾਬਾਦ, 2013
ਕ੍ਰਿਸ ਗੇਲ ਬਨਾਮ ਆਰ. ਸੀ. ਬੀ., 2019
ਮਯੰਕ ਅਗਰਵਾਲ ਬਨਾਮ ਦਿੱਲੀ, 2021

ਇਹ ਖ਼ਬਰ ਪੜ੍ਹੋ- ਬਟਲਰ ਨੇ ਤੋੜਿਆ ਵਾਟਸਨ ਦਾ ਰਿਕਾਰਡ, ਹੈਦਰਾਬਾਦ ਵਿਰੁੱਧ ਖੇਡੀ ਦੂਜੀ ਸਭ ਤੋਂ ਤੇਜ਼ ਪਾਰੀ

PunjabKesari
99 'ਤੇ ਆਊਟ ਹੋਣ ਵਾਲੇ ਖਿਡਾਰੀ
ਵਿਰਾਟ ਕੋਹਲੀ ਬਨਾਮ ਹੈਦਰਾਬਾਦ 2013
ਪ੍ਰਿਥਵੀ ਸਾਹ ਬਨਾਮ ਬੈਂਗਲੁਰੂ 2019
ਇਸ਼ਾਨ ਕਿਸ਼ਨ ਬਨਾਮ ਬੈਂਗਲੁਰੂ 2020
ਕ੍ਰਿਸ ਗੇਲ ਬਨਾਮ ਰਾਜਸਥਾਨ 2020

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News