ਯਾਰਕਸ਼ਾਇਰ ਨਾਲ ਜੁੜੇਗਾ ਮਯੰਕ ਅਗਰਵਾਲ
Saturday, Sep 06, 2025 - 04:01 PM (IST)

ਨਵੀਂ ਦਿੱਲੀ– ਭਾਰਤੀ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਕਾਊਂਟੀ ਚੈਂਪੀਅਨਸ਼ਿਪ ਦੇ ਬਾਕੀ ਮੁਕਾਬਲਿਆਂ ਲਈ ਯਾਰਕਸ਼ਾਇਰ ਨਾਲ ਛੋਟੀ ਮਿਆਦ ਦੇ ਕਰਾਰ ’ਤੇ ਜੁੜੇਗਾ। ਸਮਰਸੈੱਟ ਵਿਰੁੱਧ 8 ਸਤੰਬਰ ਨੂੰ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਅਗਰਵਾਲ ਦੇ ਯਾਰਕਸ਼ਾਇਰ ਦੇ ਨਾਲ ਜੁੜਨ ਦੀ ਉਮੀਦ ਹੈ ਤੇ 2025-26 ਰਣਜੀ ਟਰਾਫੀ ਸੀਜ਼ਨ ਲਈ ਭਾਰਤ ਪਰਤਣ ਤੋਂ ਪਹਿਲਾਂ ਉਹ ਕੁੱਲ ਤਿੰਨ ਮੁਕਾਬਲੇ ਖੇਡੇਗਾ। ਇਸ ਤੋਂ ਪਹਿਲਾਂ ਉਹ ਕਰਨਾਟਕ ਦੇ ਮਹਾਰਾਜਾ ਟੀ-20 ਟਰਾਫੀ ਦਾ ਹਿੱਸਾ ਸੀ। ਉੱਥੇ ਹੀ, ਉਸ ਨੂੰ ਆਈ. ਪੀ. ਐੱਲ. ਵਿਚ ਦੇਵਦੱਤ ਪੱਡੀਕਲ ਦੇ ਬਦਲ ਦੇ ਤੌਰ ’ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਆਪਣੇ ਦਲ ਵਿਚ ਸ਼ਾਮਲ ਕੀਤਾ ਸੀ।