ਅੰਤਰਰਾਸ਼ਟਰੀ ਡੈਬਿਊ ਤੋਂ ਪਹਿਲਾਂ ਦ੍ਰਾਵਿੜ ਦੇ ਸ਼ਬਦਾਂ ਨੇ ਮੇਰਾ ਹੌਸਲਾ ਵਧਾਇਆ: ਮਯੰਕ ਅਗਰਵਾਲ

Tuesday, May 19, 2020 - 06:03 PM (IST)

ਅੰਤਰਰਾਸ਼ਟਰੀ ਡੈਬਿਊ ਤੋਂ ਪਹਿਲਾਂ ਦ੍ਰਾਵਿੜ ਦੇ ਸ਼ਬਦਾਂ ਨੇ ਮੇਰਾ ਹੌਸਲਾ ਵਧਾਇਆ: ਮਯੰਕ ਅਗਰਵਾਲ

ਸਪੋਰਟਸ ਡੈਸਕ— ਭਾਰਤੀ ਟੈਸਟ ਟੀਮ ’ਚ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਸਲਾਮੀ ਬੱਲੇਬਾਜ਼ ਮਯੰਕ ਅੱਗਰਵਾਲ ਕੁਝ ਸਾਲ ਪਹਿਲਾਂ ਆਪਣੇ ਸਿਲੈਕਸ਼ਨ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਸਨ। ਕੋਵਿਡ-19 ਮਹਾਮਾਰੀ (ਕੋਰੋਨਾ ਵਾਇਰਸ ਇੰਫੈਕਸ਼ਨ) ਦੇ ਚੱਲਦੇ ਦੁਨੀਆ ਦੇ ਤਮਾਮ ਕ੍ਰਿਕਟ ਈਵੈਂਟਸ ਮੁਲਤਵੀ ਹੋ ਚੁੱਕੇ ਹਨ, ਇਸ ’ਚ ਕ੍ਰਿਕਟਰਸ ਸੋਸ਼ਲ ਮੀਡੀਆ ਦੇ ਰਾਹੀਂ ਫੈਨਜ਼ ਨਾਲ ਜੁੜੇ ਹੋਏ ਹਨ। ਮਯੰਕ ਅੱਗਰਵਾਲ ਨੇ ਇਸ ਦੌਰਾਨ ਇਕ ਵੀਡੀਓਕਾਸਟ ’ਚ ਦੱਸਿਆ ਕਿ ਉਨ੍ਹਾਂ ਨੇ ਟੀਮ ’ਚ ਚੁਣੇ ਜਾਣ ਤੋਂ ਬਾਅਦ ਰਾਹੁਲ ਦ੍ਰਾਵਿੜ ਨੂੰ ਫੋਨ ਕਰਕੇ ਉਨ੍ਹਾਂ ਨੂੰ ਧੰਨਵਾਦ ਕਿਹਾ ਸੀ।

PunjabKesari

ਲੰਬੇ ਸਮੇਂ ਤਕ ਇੰਤਜ਼ਾਰ ਤੋਂ ਬਾਅਦ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਵਾਲੇ ਮਯੰਕ ਅੱਗਰਵਾਲ ਨੇ ਕਿਹਾ ਕਿ ਮਹਾਨ ਬੱਲੇਬਾਜ਼ ਰਾਹੁਲ ਦ੍ਰਾਵਿੜ ਦੀਆਂ ਗੱਲਾਂ ਨੇ ਨਕਾਰਾਤਮਕ ਵਿਚਾਰਾਂ ਨੂੰ ਉਨ੍ਹਾਂ ਦੇ ਅੰਦਰ ਫਟਕਣ ਵੀ ਨਹੀਂ ਦਿੱਤਾ। ਮਯੰਕ ਨੇ ਆਸਟਰੇਲੀਆ ਖਿਲਾਫ 2018-19 ਦੀ ਸੀਰੀਜ਼ ’ਚ ਮੈਲਬਰਨ ਕ੍ਰਿਕਟ ਮੈਦਾਨ ’ਤੇ ਟੈਸਟ ਕ੍ਰਿਕਟ ’ਚ ਡੈਬਿਊ ਕੀਤਾ। ਉਨ੍ਹਾਂ ਨੇ ਇਕ ਸਪੋਰਟਸ ’ਤੇ ਸੰਜੈ ਮਾਂਜਰੇਕਰ ਨੂੰ ਇਕ ਵੀਡੀਓਕਾਸਟ ’ਚ ਕਿਹਾ, ਮੈਂ ਦੌੜਾਂ ਬਣਾ ਰਿਹਾ ਸੀ। ਰਣਜੀ ਪੱਧਰ ਅਤੇ ਭਾਰਤ-ਏ ਲਈ ਵੀ ਕਾਫ਼ੀ ਦੌੜਾਂ ਬਣਾਈਆਂ ਸਨ। ਮੈਂ ਰਾਹੁਲ ਭਰਾ ਨਾਲ ਗੱਲ ਕੀਤੀ। ਮੈਂ ਦੱਸਿਆ ਕਿ ਟੀਮ ’ਚ ਨਹੀਂ ਚੁੱਣੇ ਜਾਣ ਨਾਲ ਨਿਰਾਸ਼ ਹੋ ਰਿਹਾ ਹਾਂ।‘

ਉਨ੍ਹਾਂ ਨੇ ਕਿਹਾ, ‘ਮੈਨੂੰ ਚੰਗੀ ਤਰ੍ਹਾਂ ਨਾਲ ਯਾਦ ਹੈ ਕਿ ਰਾਹੁਲ ਭਰਾ ਨੇ ਕਿਹਾ ਸੀ ਕਿ ਮਯੰਕ ਇਹ ਚੀਜਾਂ ਤੁਹਾਡੇ ਹੱਥ ’ਚ ਨਹੀਂ ਹੈ। ਤੂੰ ਮਿਹਨਤ ਕੀਤੀ ਅਤੇ ਇੱਥੇ ਤਕ ਪੁੱਜਿਆ ਹੈ। ਚੋਣ ਤੁਹਾਡੇ ਹੱਥ ’ਚ ਨਹੀਂ ਹੈ। ਮੈਂ ਪੂਰੀ ਤਰ੍ਹਾਂ ਨਾਲ ਉਨ੍ਹਾਂ ਨਾਲ ਸਹਿਮਤ ਹਾਂ। ਇਹ ਗੱਲਾਂ ਸਿਧਾਂਤਕ ਰੂਪ ਨਾਲ ਸਮਝ ’ਚ ਤਾਂ ਆਉਂਦੀਆਂ ਹਨ ਪਰ ਵਿਵਹਾਰਕ ਤੌਰ ’ਤੇ ਇਨ੍ਹਾਂ ਨੂੰ ਸਮਝਣਾ ਮੁਸ਼ਕਲ ਹੁੰਦਾ ਹੈ। ‘PunjabKesari

 ਮਯੰਕ ਨੇ ਕਿਹਾ, ‘ਉਨ੍ਹਾਂ ਨੇ ਕਿਹਾ ਸੀ ਕਿ ਆਉਣ ਵਾਲਾ ਸਮਾਂ ਪਿਛਲੇ ਤੋਂ ਵੱਖ ਨਹੀਂ ਹੋਵੇਗਾ। ਜੇਕਰ ਨਕਾਰਾਤਮਕ ਸੋਚ ਦੇ ਨਾਲ ਖੇਡੋਗੇ ਤਾਂ ਨੁਕਸਾਨ ਤੁਹਾਡਾ ਹੀ ਹੋਵੇਗਾ। ਮੈਨੂੰ ਅਜੇ ਵੀ ਉਨ੍ਹਾਂ ਦੀ ਗੱਲ ਯਾਦ ਹੈ ਜੋ ਮੇਰੇ ਲਈ ਪ੍ਰੇਰਨਾ ਬਣੀ।


author

Davinder Singh

Content Editor

Related News