ਮਯੰਕ ਅਗਰਵਾਲ ਨੇ ਖੋਲਿਆ ਦੋਹਰੇ ਸੈਂਕੜੇ ਲਗਾਉਣ ਦਾ ਰਾਜ

11/15/2019 8:56:13 PM

ਇੰਦੌਰ— ਮਯੰਕ ਅਗਰਵਾਲ ਨੂੰ ਕਰੀਅਰ ਦੇ ਸ਼ੁਰੂ 'ਚ ਖਰਾਬ ਫਾਰਮ ਨੇ ਬਹੁਤ ਕੁਝ ਸਿਖਾ ਦਿੱਤਾ ਹੈ, ਜਿਸ 'ਚ ਇਹ ਸਿੱਖ ਸਭ ਤੋਂ ਅਹਿਮ ਹੈ ਕਿ ਜਦੋਂ ਮੌਕਾ ਮਿਲਦਾ ਹੈ ਤਾਂ ਉਸਦਾ ਪੂਰਾ ਫਾਇਦਾ ਚੁੱਕੋ ਤੇ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਉਸ ਨੇ ਇਸ ਤਰ੍ਹਾਂ ਹੀ ਕਰਦੇ ਹੋਏ 243 ਦੌੜਾਂ ਨਾਲ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡੀ। ਕੁਝ ਸਾਲ ਪਹਿਲਾਂ ਅਗਰਵਾਲ ਦੇ ਲਈ ਨਿਰੰਤਰ ਪ੍ਰਦਰਸ਼ਨ ਕਰਨ ਦਾ ਮੁੱਦਾ ਬਣਿਆ ਹੋਇਆ ਸੀ ਪਰ ਹੁਣ ਉਹ ਪਿਛਲੇ ਸਾਲ ਚਾਰ ਟੈਸਟ ਮੈਚਾਂ 'ਚ 2 'ਚੋਂ 2 ਵਾਰ ਦੋਹਰਾ ਸੈਂਕੜਾ ਲਗਾ ਚੁੱਕੇ ਹਨ ਤੇ ਉਹ ਹਰ ਇਕ ਮੌਕੇ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ। ਜਦੋਂ ਤਕ ਉਸਦੀ ਸ਼ਾਨਦਾਰ ਫਾਰਮ ਜਾਰੀ ਰਹਿੰਦੀ ਹੈ। ਇਸ ਲਈ ਮੈਨੂੰ ਖੇਡ ਦਾ ਸਨਮਾਨ ਕਰਨਾ ਚਾਹੀਦਾ ਕਿ ਮੈਂ ਵਧੀਆ ਬੱਲੇਬਾਜ਼ੀ ਕਰ ਰਿਹਾ ਹਾਂ।


Gurdeep Singh

Content Editor

Related News