ਮੈਕਸ ਵਰਸਟੈਪਨ, ਇਲੇਇਨ ਥਾਂਪਸਨ ਨੂੰ ਲਾਰੇਸ ਖੇਡ ਪੁਰਸਕਾਰਾਂ ’ਚ ਚੋਟੀ ਦੇ ਸਨਮਾਨ
Monday, Apr 25, 2022 - 11:15 PM (IST)
ਸੇਵਿਲੇ- ਪਿਛਲੇ ਫਾਰਮੂਲਾ ਵਨ ਚੈਂਪੀਅਨ ਮੈਕਸ ਵਰਸਟੈਪਨ ਅਤੇ ਜਮੈਕਾ ਦੀ ਓਲੰਪਿਕ ਫਰਾਟਾ ਚੈਂਪੀਅਨ ਇਲੇਇਨ ਥਾਂਪਸਨ ਹੇਰਾਹ ਨੇ ਇੱਥੇ 2022 ਲਾਰੇਸ ਵਿਸ਼ਵ ਖੇਡ ਪੁਰਸਕਾਰਾਂ ਨੂੰ ਚੋਟੀ ਸਨਮਾਨ ਹਾਸਲ ਕੀਤਾ। ਲਾਰੇਸ ਵਿਸ਼ਵ ਖੇਡ ਅਕਾਦਮੀ ਨੇ ਚੋਟੀ ਖਿਡਾਰੀਆਂ ਦੇ ਵਿਚ ਐਤਵਾਰ ਰਾਤ ਵਰਸਟੈਪਨ ਨੂੰ ਸਾਲ ਦਾ ਸਰਵਸ੍ਰੇਸ਼ਠ ਵਿਸ਼ਵ ਪੁਰਸ਼ ਖਿਡਾਰੀ ਅਤੇ ਇਲੇਇਨ ਥਾਂਪਸਨ ਨੂੰ ਸਾਲ ਦਾ ਸਰਵਸ੍ਰੇਸ਼ਠ ਵਿਸ਼ਵ ਮਹਿਲਾ ਖਿਡਾਰੀ ਚੁਣਿਆ। ਇਹ ਪੁਰਸਕਾਰ ਖੇਡ ਜਗਤ ਵਿਚ 2021 ਵਿਚ ਪ੍ਰਦਰਸ਼ਨ ਦੇ ਆਧਾਰ 'ਤੇ ਦਿੱਤੇ ਗਏ। ਯੂਰਪੀਅਨ ਚੈਂਪੀਅਨਸ਼ਿਪ ਜਿੱਤਣ ਵਾਲੀ ਇਟਲੀ ਦੀ ਟੀਮ ਨੂੰ ਦੂਜੀ ਵਾਰ ਸਾਲ ਦੀ ਸਰਵਸ੍ਰੇਸ਼ਠ ਲਾਰੇਸ ਟੀਮ ਚੁਣਿਆ ਗਿਆ।
ਇਹ ਖ਼ਬਰ ਪੜ੍ਹੋ- CSK ਦੇ ਸਲਾਮੀ ਬੱਲੇਬਾਜ਼ ਕਾਨਵੇ ਨੇ ਕੀਤਾ ਵਿਆਹ, IPL ਫ੍ਰੈਂਚਾਇਜ਼ੀ ਨੇ ਦਿੱਤੀ ਵਧਾਈ
ਕਿਸ਼ੋਰੀ ਟੈਨਿਸ ਖਿਡਾਰੀ ਐਮਾ ਰਾਦੁਕਾਨੂ ਨੂੰ 18 ਸਾਲ ਦੀ ਉਮਰ 'ਚ ਅਮਰੀਕੀ ਓਪਨ ਦਾ ਖਿਤਾਬ ਜਿੱਤਣ ਦੇ ਲਈ 'ਲਾਰੇਸ ਬ੍ਰੇਕਥਰੂ ਆਫ ਦਿ ਯੀਅਰ' ਚੁਣਿਆ ਗਿਆ। ਇਸ ਵਰਗ ਵਿਚ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਖਿਡਾਰੀ ਅਤੇ ਓਲੰਪੀਅਨ ਚੈਂਪੀਅਨ ਨੀਰਜ ਚੋਪੜਾ ਵੀ ਨਾਮਜ਼ਦ ਸਨ। 'ਕਮਬੈਕ ਆਫ ਦਿ ਯੀਅਰ' ਦਾ ਪੁਰਸਕਾਰ ਸਕਾਈ ਬ੍ਰਾਊਨ ਨੂੰ ਜਦਕਿ ਅਪਾਹਜ ਵਰਗ ਵਿਚ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ ਮਾਰਸੇਲ ਹਗ ਨੂੰ ਮਿਲਿਆ। ਟਾਮ ਬ੍ਰੇਡੀ ਨੂੰ ਜੀਵਨ ਭਰ ਉਪਲੱਬਧੀਆਂ ਦੇ ਲਈ ਇਨਾਮ ਦਿੱਤਾ ਗਿਆ। ਸਾਲ ਦੇ ਸਰਵਸ੍ਰੇਸ਼ਠ 'ਐਕਸ਼ਨ' ਖਿਡਾਰੀ ਦਾ ਪੁਰਸਕਾਰ ਬੇਥਾਨੀ ਸ਼੍ਰੀਈਵਰ ਦੇ ਨਾਂ ਰਿਹਾ ਜਦਕਿ ਵੇਲੇਂਟਿਨੋ ਰੋਸੀ ਨੂੰ 'ਸਪੋਰਟਿੰਗ ਆਈਕਨ' ਪੁਰਸਕਾਰ ਮਿਲਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।