ਵਰਸਟਾਪੇਨ ਆਸਟਰੇਲੀਆਈ ਗ੍ਰਾਂ ਪ੍ਰੀ. ’ਚ ਪਹਿਲੇ ਸਥਾਨ ਤੋਂ ਸ਼ੁਰੂਆਤ ਕਰਨਗੇ

Sunday, Jul 04, 2021 - 12:08 PM (IST)

ਵਰਸਟਾਪੇਨ ਆਸਟਰੇਲੀਆਈ ਗ੍ਰਾਂ ਪ੍ਰੀ. ’ਚ ਪਹਿਲੇ ਸਥਾਨ ਤੋਂ ਸ਼ੁਰੂਆਤ ਕਰਨਗੇ

ਸਲੀਪਬਰਗ— ਰੈੱਡ ਬੁਲ ਦੇ ਡ੍ਰਾਈਵਰ ਮੈਕਸ ਵਰਸਟਾਪੇਨ ਨੇ ਸ਼ਨੀਵਾਰ ਨੂੰ ਲਗਾਤਾਰ ਤੀਜੀ ਵਾਰ ਪੋਲ ਪੋਜ਼ੀਸ਼ਨ ਹਾਸਲ ਕੀਤੀ ਤੇ ਉਹ ਆਸਟਰੇਲੀਆਈ ਗ੍ਰਾਂ ਪ੍ਰੀ. ’ਚ ਪਹਿਲੇ ਸਥਾਨ ਤੋਂ ਸ਼ੁਰੂਆਤ ਕਤਰਨਗੇ। ਜਦਕਿ ਖ਼ਿਤਾਬ ਦੇ ਉਨ੍ਹਾਂ ਦੇ ਵਿਰੋਧੀ ਮੁਕਾਬਲੇਬਾਜ਼ ਲੁਈਸ ਹੈਮਿਲਟਨ ਮਰਸੀਡੀਜ਼ ਲਈ ਚੌਥੇ ਸਥਾਨ ਤੋਂ ਰੇਸ ਕਰਨਗੇ। ਹੈਮਿਲਨਟ ਆਪਣੀ ਆਖ਼ਰੀ ਲੈਪ ’ਚ ਦਬਾਅ ’ਚ ਦਿਸੇ ਤੇ ਆਖ਼ਰੀ ਦੋ ਮੋੜ ’ਤੇ ਜ਼ਿਆਦਾ ਦੂਰ ਤਕ ਚਲੇ ਗਏ।

7 ਵਾਰ ਦੇ ਫ਼ਾਰਮੂਲਾ ਵਨ ਚੈਂਪੀਅਨ ਨੇ ਸ਼ਨੀਵਾਰ ਨੂੰ ਹੀ ਮਸਰੀਡੀਜ਼ ਨਾਲ ਕਰਾਰ ਦੋ ਸਾਲ ਵਧਾਉਣ ਦਾ ਐਲਾਨ ਕੀਤਾ। ਮੈਕਲਾਰੇਨ ਦੇ 21 ਸਾਲਾ ਲਾਂਡਰੋ ਨੌਰਿਸ ਨੇ ਹੈਮਿਲਟਨ ਨੂੰ ਪਿੱਛੇ ਛੱਡ ਦੂਜਾ ਸਥਾਨ ਹਾਸਲ ਕੀਤਾ। ਉਹ ਵਰਸਟਾਪੇਨ ਤੋਂ ਸਿਰਫ਼ .05 ਸਕਿੰਟ ਨਾਲ ਪੱਛੜ ਗਏ ਤੇ ਹੁਣ ਉਹ ਸਾਥੀ ਸਰਗੀਓ ਪੇਰੇਜ ਨਾਲ ਅੱਗੇ ਦੂਜੇ ਸਥਾਨ ਤੋਂ ਰੇਸ ਸ਼ੁਰੂ ਕਰਨਗੇ। ਮਰਸੀਡੀਜ਼ ਦੇ ਵਾਲਟੇਰੀ ਬੋਟਾਸ ਨੇ ਪੰਜਵੇਂ ਸਥਾਨ ’ਤੇ ਕੁਆਲੀਫ਼ਾਈ ਕੀਤਾ।


author

Tarsem Singh

Content Editor

Related News