ਅਮਰੀਕੀ ਹਾਕੀ ਮੈਚ ਦੇਖਣ ਗਈ ਮਿਆ ਖਲੀਫਾ ''ਪਕ'' ਲਗਣ ਤੋਂ ਹੋਈ ਜ਼ਖ਼ਮੀ

7/31/2018 8:03:02 PM

ਜਲੰਧਰ : ਪੋਰਨ ਇੰਜਸਟ੍ਰੀ ਤੋਂ 2 ਸਾਲ ਪਹਿਲਾਂ ਹੀ ਸੰਨਿਆਸ ਲੈ ਚੁੱਕੀ ਮਿਆ ਖਲੀਫਾ ਜਲਦ ਹੀ ਸਰਜਰੀ ਕਰਵਾਉਣ ਜਾ ਰਹੀ ਹੈ। ਮਿਆ ਦਾ ਕਹਿਣਾ ਹੈ ਕਿ ਉਹ ਮਈ ਮਹੀਨੇ ਵਿਚ ਆਯੋਜਿਤ ਸਟੇਨਲੇ ਕੱਪ ਦੌਰਾਨ ਅਮਰੀਕੀ ਹਾਕੀ ਦਾ ਇਕ ਮੈਚ ਦੇਖਣ ਗਈ ਸੀ। ਉਹ ਦਰਸ਼ਕ ਗੈਲਰੀ ਵਿਚ ਬੈਠੀ ਮੈਚ ਦਾ ਆਨੰਦ ਲੈ ਰਹੀ ਸੀ ਕਿ ਤਦ ਹਾਕੀ ਪਕ ਉਸ਼ਦੇ ਗਲੇ ਦੇ ਹੇਠਲੇ ਹਿੱਸੇ 'ਤੇ ਜ਼ੋਰ ਨਾਲ ਆ ਕੇ ਲੱਗੀ। ਮਿਆ ਦਾ ਕਹਿਣਾ ਹੈ ਕਿ ਪੱਕ ਲੱਗਦੇ ਹੀ ਉਸਦੇ ਸਾਹ ਫੁੱਲਣ ਲੱਗੇ ਸਨ। ਉਸ ਨੂੰ ਅਜਿਹਾ ਲੱਗਾ ਕਿ ਜਿਵੇਂ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਹੋਵੇ। ਉਸ ਨੇ ਦਾਅਵਾ ਕੀਤਾ ਕਿ ਪਕ ਕੋਈ 80 ਮੀਲ ਦੀ ਰਫਤਾਰ ਨਾਲ ਉਸ ਨੂੰ ਲੱਗਾ। ਇਸ ਨਾਲ ਉਸ ਨੂੰ ਅੰਦਰੂਨੀ ਜ਼ਖਮ ਹੋਏ। ਮਿਆ ਜਿਸ ਨੇ ਕਿ ਲੰਬੇ ਸਮੇਂ ਪਹਿਲਾਂ ਬ੍ਰੈਸਟ ਇੰਪਲਾਂਟ ਸਰਜਰੀ ਕਰਵਾਈ ਸੀ, ਨੇ ਕਿਹਾ ਕਿ ਉਸ ਸਮੇਂ ਮੈਨੂੰ ਲੱਗਾ ਸੀ ਕਿ ਸਭ ਠੀਕ ਹੈ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਮੈਨੂੰ ਮਹਿਸੂਸ ਹੋਣ ਲੱਗਾ ਕਿ ਕੁਝ ਤਾਂ ਗੜਬੜ ਹੈ। ਆਖਿਰਕਾਰ ਚੈੱਕਅਪ ਕਰਵਾਇਆ ਤਾਂ ਪਤਾ ਲੱਗਾ ਕਿ ਮੈਨੂੰ ਦੁਬਾਰਾ ਤੋਂ ਸਰਜਰੀ ਦੀ ਲੋੜ ਪਵੇਗੀ ਹਾਲਾਂਕਿ ਡਾਕਟਰ ਆਸਵੰਦ ਹਨ ਕਿ ਇਸਦੀ ਜ਼ਰੂਰਤ ਸ਼ਾਇਦ ਨਾ ਪਵੇ ਪਰ ਮੈਂ ਰਿਸਕ ਨਹੀਂ ਲੈਣਾ ਚਾਹੁੰਦੀ। ਜੇਕਰ ਸਰਜਰੀ ਦੀ ਲੋੜ ਪਈ ਤਾਂ ਜਰੂਰ ਕਰਵਾਵਾਂਗੀ। ਇੰਪਲਾਂਟ ਹਟਵਾਉਣੇ ਪਏ ਤਾਂ ਉਸ ਤੋਂ ਵੀ ਪ੍ਰਹੇਜ਼ ਨਹੀਂ ਕਰਾਂਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ