ਮੁੰਬਈ ਇੰਡੀਅਨਸ ਦੇ ਕੋਚ ਮਹਿਲਾ ਜੈਵਰਧਰਨੇ ਨੇ ਖੋਲਿਆ ਟੀਮ ਦੀ ਸਫਲਤਾ ਦਾ ਰਾਜ

Sunday, May 12, 2019 - 06:44 PM (IST)

ਮੁੰਬਈ ਇੰਡੀਅਨਸ ਦੇ ਕੋਚ ਮਹਿਲਾ ਜੈਵਰਧਰਨੇ ਨੇ ਖੋਲਿਆ ਟੀਮ ਦੀ ਸਫਲਤਾ ਦਾ ਰਾਜ

ਹੈਦਰਾਬਾਦ : ਮੁੰਬਈ ਇੰਡੀਅਨਸ ਦੇ ਕੋਚ ਮਹਿਲਾ ਜੈਵਰਧਨੇ ਦਾ ਮੰਨਣਾ ਹੈ ਕਿ ਟੀਮ 'ਚ ਕਈ ਮੈਚ ਜੇਤੂਆਂ ਦੀ ਮੌਜੂਦਗੀ ਤੇ 'ਇਮਾਨਦਾਰੀ ਦੇ ਨਾਲ ਟੀਮ ਦੀ ਚੋਣ ਮੁੰਬਈ ਇੰਡੀਅਨਸ ਦੇ ਲਗਾਤਾਰ ਸਫਲਤਾ ਹਾਸਲ ਕਰਨ ਦਾ ਰਾਜ ਹੈ। ਮੁੰਬਈ ਇੰਡੀਅਨਸ ਆਈ. ਪੀ. ਐੱਲ ਇਤਿਹਾਸ ਦੀ ਸਭ ਤੋਂ ਸਫਲ ਟੀਮ ਹੈ ਤੇ ਸ਼੍ਰੀਲੰਕਾ ਦੇ ਇਸ ਪੂਰਵ ਦਿੱਗਜ ਖਿਡਾਰੀ ਨੇ ਕਿਹਾ ਕਿ ਉਨ੍ਹਾਂ ਨੇ ਟੀਮ 'ਚ 'ਸਫਲਤਾ ਦੀ ਸੰਸਕ੍ਰਿਤੀ ਤਿਆਰ ਕਰਨ ਲਈ ਸਖਤ ਮਿਹਨਤ ਕੀਤੀ ਹੈ।PunjabKesari ਪਿਛਲੇ ਸਾਲ ਟੀਮ ਲਈ ਮਯੰਕ ਮਾਰਕੰਡੇਏ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਜਦ ਕਿ ਮੌਜੂਦਾ ਸਤਰ 'ਚ ਰਾਹੁਲ ਚਾਹਰ ਨੇ ਉਨ੍ਹਾਂ ਦੀ ਜਗ੍ਹਾ ਲਈ ਤੇ ਭਰੋਸੇ 'ਤੇ ਖਰੇ ਉਤਰਦੇ ਹੋਏ ਕੁਝ ਮੁਕਾਬਲਿਆਂ 'ਚ ਮੈਚ ਜੇਤੂ ਪ੍ਰਦਰਸ਼ਨ ਕੀਤਾ। ਚੋਟਿਲ ਲਸਿਥ ਮਲਿੰਗਾ ਪਿਛਲੇ ਸਤਰ 'ਚ ਟੀਮ ਦੇ ਮੇਂਟਰ ਸਨ ਪਰ ਇਸ ਸਤਰ 'ਚ ਉਹ ਮੁੱਖ ਗੇਂਦਬਾਜ਼ਾਂ 'ਚੋਂ ਇਕ ਸਨ।PunjabKesariਫਾਈਨਲ ਤੋਂ ਪੂਰਵ ਸ਼੍ਰੀਲੰਕਾ ਦੇ ਪੂਰਵ ਕਪਤਾਨ ਜੈਵਰਧਨੇ ਨੇ ਕਿਹਾ, 'ਇਸ ਬਾਰੇ (ਕਈ ਮੈਚ ਜੇਤੂ ਹੋਣ) 'ਚ ਅਸੀਂ ਸਤਰ ਦੀ ਸ਼ੁਰੂਆਤ 'ਚ ਗੱਲ ਕੀਤੀ ਸੀ। ਇਸ ਤੋਂ ਮੁੱਖ ਖਿਡਾਰੀਆਂ ਦੇ ਉਪਰੋਂ ਦਬਾਅ ਵੀ ਘੱਟ ਹੁੰਦਾ ਹੈ। ਉਨ੍ਹਾਂ ਨੇ ਕਿਹਾ, 'ਜਦੋਂ ਤੁਹਾਡੇ ਵੱਖ-ਵੱਖ ਖਿਡਾਰੀ ਪ੍ਰਦਰਸ਼ਨ ਕਰ ਰਹੇ ਹੁੰਦੇ ਹਨ ਤਾਂ ਵਿਰੋਧੀ ਟੀਮ ਨੂੰ ਯੋਜਨਾ ਬਣਾਉਣ 'ਚ ਮੁਸ਼ਕਿਲ ਹੁੰਦੀ ਹੈ। ਇਸ ਤੋਂ ਸਾਨੂੰ ਮੌਜੂਦਾ ਸਤਰ 'ਚ ਮਦਦ ਮਿਲੀ।


Related News