ਮੈਰੀਕਾਮ ਕਰੇਗੀ ਦੇਸ਼ ਲਈ ਪਹਿਲਾ ਤਮਗਾ ਤੈਅ

04/04/2018 5:14:55 AM

ਗੋਲਡ ਕੋਸਟ — ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਖਿਡਾਰੀਆਂ ਨੂੰ ਅੱਜ ਇਥੇ ਕਾਫੀ ਚੰਗਾ ਡਰਾਅ ਮਿਲਿਆ, ਜਿਸ 'ਚ ਧਾਕੜ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੂੰ ਤਮਗਾ ਜਿੱਤਣ ਲਈ ਸਿਰਫ ਇਕ ਮੁਕਾਬਲਾ ਜਿੱਤਣ ਦੀ ਲੋੜ ਪਵੇਗੀ, ਜਦਕਿ ਵਿਕਾਸ ਕ੍ਰਿਸ਼ਣਨ ਨੂੰ ਪੁਰਸ਼ਾਂ ਦੇ ਪ੍ਰੀ-ਕੁਆਰਟਰ ਫਾਈਨਲ 'ਚ ਬਾਈ ਮਿਲੀ ਹੈ। ਮੈਰੀਕਾਮ 8 ਅਪ੍ਰੈਲ ਨੂੰ 48 ਕਿ. ਗ੍ਰਾ. ਵਰਗ ਦੇ ਕੁਆਰਟਰ ਫਾਈਨਲ 'ਚ ਸਕਾਟਲੈਂਡ ਦੀ ਮੇਗਨ ਗੋਰਡਨ ਨਾਲ ਭਿੜੇਗੀ। ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ 'ਚ ਖੇਡ ਰਹੀ ਮਣੀਪੁਰ ਦੀ ਇਹ 35 ਸਾਲਾ ਖਿਡਾਰਨ ਇਕ ਅਜਿਹੇ ਡਰਾਅ 'ਚ ਸੋਨ ਤਮਗੇ ਦੀ ਪ੍ਰਮੁੱਖ ਦਾਅਵੇਦਾਰ ਹੈ, ਜਿਸ 'ਚ ਸਿਰਫ 8 ਮੁੱਕੇਬਾਜ਼ ਸ਼ਾਮਲ ਹਨ। 
 


Related News