ਮੈਰੀਕਾਮ ਨੇ ਸੰਸਦ ਫੰਡ ''ਚੋਂ ਇਕ ਕਰੋੜ ਤੇ ਮਹੀਨੇ ਦੀ ਸੈਲਰੀ ਕੀਤੀ ਦਾਨ
Monday, Mar 30, 2020 - 05:33 PM (IST)

ਨਵੀਂ ਦਿੱਲੀ : 6 ਵਾਰ ਦੀ ਵਰਲਡ ਚੈਂਪੀਅਨ ਭਾਰਤ ਦੀ ਸਟਾਰ ਮੁੱਕੇਬਾਜ਼ ਅਤੇ ਰਾਜਸਭਾ ਸੰਸਦ ਐੱਮ. ਸੀ. ਮੈਰੀਕਾਮ ਨੇ ਕੋਰੋਨਾ ਨਾਲ ਲੜਨ ਲਈ ਆਪਣ ਸੰਸਦ ਫੰਡ 'ਚੋਂ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਇਕ ਕਰੋੜ ਰੁਪਏ ਅਤੇ ਇਕ ਮਹੀਨੇ ਦੀ ਸੈਲਰੀ ਦੇਣ ਦਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਨਾਲ ਲੜਨ ਲਈ ਖੇਡ ਜਗਤ, ਬਾਲੀਵੁੱਡ, ਉਦਯੋਗ ਅਤੇ ਰਾਜਨੀਤੀ ਜਗਤ ਦੀਆਂ ਕਈ ਹਸਤੀਆਂ ਸਾਹਮਣੇ ਆਈਆਂ ਹਨ ਅਤੇ ਇਨ੍ਹਾਂ ਲੋਕਾਂ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਰਾਹਤ ਫੰਡ ਵਿਚ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਕੜੀ ਵਿਚ ਮੈਰੀਕਾਮ ਨੇ ਵੀ ਮਦਦ ਦਾ ਹੱਥ ਅੱਗੇ ਵਧਾਇਆ ਹੈ ਅਤੇ ਸੰਸਦ ਫੰਡ ਤੋਂ ਇਕ ਕਰੋੜ ਰੁਪਏ ਅਤੇ ਆਪਣੇ ਇਕ ਮਹੀਨੇ ਦਾ ਵੇਤਨ ਦੇਣ ਦਾ ਐਲਾਨ ਕੀਤਾ।