ਸਟ੍ਰੈਂਡਜ਼ਾ ਮੈਮੋਰੀਅਲ ਮੁੱਕੇਬਾਜ਼ੀ ''ਚ ਮੈਰੀਕਾਮ ਨੇ ਜਿੱਤਿਆ ਚਾਂਦੀ ਤਗਮਾ

02/26/2018 11:34:34 PM

ਨਵੀਂ ਦਿੱਲੀ— ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਨੂੰ ਸੋਮਵਾਰ ਇਥੇ ਪੁਰਸ਼ਾਂ ਅਤੇ ਮਹਿਲਾਵਾਂ ਦੇ 69ਵੇਂ ਸਟ੍ਰੈਂਡਜਾ ਮੈਮੋਰੀਅਲ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ 'ਚ ਹਾਰ ਕੇ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਮੈਰੀ ਕਾਮ (48 ਕਿ.ਗ੍ਰਾ) ਦੀਆਂ ਨਜ਼ਰਾਂ ਏਸ਼ੀਆਈ ਚੈਂਪੀਅਨਸ਼ਿਪ ਅਤੇ ਇੰਡੀਆ ਓਪਨ 'ਚ ਸੋਨ ਤਗਮਾ ਜਿੱਤਣ ਤੋਂ ਬਾਅਦ ਇਥੇ ਵੀ ਪਹਿਲਾ ਸਥਾਨ ਹਾਸਲ ਕਰਨ 'ਤੇ ਲੱਗੀਆਂ ਹੋਈਆਂ ਸਨ ਪਰ ਉਹ ਬੁਲਗਾਈਆ ਦੀ ਸਵੇਦਾ ਅਸੇਨੋਵਾ ਤੋਂ ਹਾਰ ਗਈ। ਸੀਮਾ ਪੂਨੀਆ (81+ ਕਿ.ਗ੍ਰਾ) ਨੂੰ ਵੀ ਚਾਂਦੀ ਦਾ ਤਗਮਾ ਮਿਲਿਆ। ਉਹ ਰੂਸ ਦੀ ਅੰਨਾ ਈਵਾਨੋਵਾ ਤੋਂ ਹਾਰ ਗਈ। ਮੈਰੀਕਾਮ ਲਈ ਨਤੀਜਾ ਹਾਲਾਂਕਿ ਹੈਰਾਨ ਕਰਨ ਵਾਲਾ ਸੀ ਕਿਉਂਕਿ ਉਸ ਨੇ ਮੁੱਕੇਬਾਜ਼ ਖਿਲਾਫ ਬਾਊਟ 'ਚ ਤਬਦਬਾ ਬਣਾਇਆ ਹੋਇਆ ਸੀ ਪਰ ਜਦੋਂ ਜੱਜਾਂ ਨੇ ਸਵੇਦਾ ਦੇ ਹੱਕ 'ਚ ਫੈਸਲਾ ਸੁਣਾਇਆ ਤਾਂ ਭਾਰਤੀ ਧਿਰ ਹੈਰਾਨ ਰਹਿ ਗਈ।


Related News