ਮੈਰੀਕਾਮ ਨੂੰ ਏਸ਼ੀਆਈ ਚੈਂਪੀਅਨਸ਼ਿਪ ''ਚ ਮਿਲਿਆ ਸੋਨੇ ਦਾ ਤਗਮਾ

11/08/2017 2:00:21 PM

ਹੋ ਚਿ ਮਿਨਹ ਸਿਟੀ (ਵੀਅਤਨਾਮ), (ਬਿਊਰੋ)— ਭਾਰਤੀ ਮੁੱਕੇਬਾਜ਼ੀ ਦੀ 'ਵੰਡਰ ਗਰਲ' ਐੱਮ.ਸੀ. ਮੈਰੀਕਾਮ (48 ਕਿਲੋ) ਨੇ ਏਸ਼ੀਆਈ ਮੁੱਕੇਬਾਜ਼ੀ 'ਚ ਪੰਜਵੀਂ ਵਾਰ ਸੋਨ ਤਗਮਾ ਆਪਣੇ ਨਾਂ ਕੀਤਾ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਕਾਂਸੀ ਤਗਮਾ ਜੇਤੂ ਮੈਰੀਕਾਮ ਨੇ ਉੱਤਰੀ ਕੋਰੀਆ ਦੀ ਕਿਮ ਹਯਾਂਗ ਮਿ ਨੂੰ 5-0 ਨਾਲ ਹਰਾਇਆ। ਇਹ 2014 ਏਸ਼ੀਆਈ ਖੇਡਾਂ ਦੇ ਬਾਅਦ ਮੈਰੀਕਾਮ ਦਾ ਪਹਿਲਾ ਕੌਮਾਂਤਰੀ ਸੋਨ ਤਗਮਾ ਹੈ ਅਤੇ ਇਕ ਸਾਲ 'ਚ ਉਨ੍ਹਾਂ ਦਾ ਪਹਿਲਾ ਤਗਮਾ ਹੈ।

35 ਸਾਲਾ ਮੈਰੀਕਾਮ ਦਾ ਸਾਹਮਣਾ ਮਿ ਦੇ ਰੂਪ 'ਚ ਸਭ ਤੋਂ ਹਮਲਾਵਰ ਮੁਕਾਬਲੇਬਾਜ਼ ਨਾਲ ਸੀ ਪਰ ਉਹ ਇਸ ਚੁਣੌਤੀ ਦੇ ਲਈ ਤਿਆਰ ਸੀ। ਅਜੇ ਤੱਕ ਪਹਿਲੇ ਤਿੰਨ ਮਿੰਟ ਇਕ ਦੂਜੇ ਨੂੰ ਸਮਝਣ 'ਚ ਜਾਂਦੇ ਰਹੇ ਸਨ ਪਰ ਇਸ ਮੁਕਾਬਲੇ 'ਚ ਸ਼ੁਰੂਆਤੀ ਪਲਾਂ ਤੋਂ ਹੀ ਖੇਡ ਹਮਲਾਵਰ ਰਿਹਾ। ਮੈਰੀਕਾਮ ਨੇ ਆਪਣੀ ਮੁਕਾਬਲੇਬਾਜ਼ ਦੇ ਹਰ ਵਾਰ ਦਾ ਸ਼ਾਨਦਾਰ ਜਵਾਬ ਦਿੱਤਾ। ਦੋਹਾਂ ਪਾਸਿਓਂ ਪੰਚ ਲਗਾਏ ਗਏ। ਮੈਰੀਕਾਮ ਉਸ ਦੇ ਕਿਸੇ ਵੀ ਵਾਰ ਤੋਂ ਪਰੇਸ਼ਾਨ ਨਾ ਹੋਈ ਅਤੇ ਪੂਰੇ ਸੰਜਮ ਨਾਲ ਖੇਡਦੇ ਹੋਏ ਜਿੱਤ ਦਰਜ ਕੀਤੀ।


Related News