ਮੈਰੀਕਾਮ ਅਤੇ ਦੇਵੇਂਦ੍ਰੋ ਕੁਆਰਟਰਫਾਈਨਲ ''ਚ

06/21/2017 10:36:34 PM

ਨਵੀਂ ਦਿੱਲੀ— ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ.  ਮੈਰੀਕਾਮ (51 ਕਿਲੋਗ੍ਰਾਮ) ਨੂੰ ਮੰਗੋਲੀਆ ਦੇ ਓਲਾਨਬਟਰ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਦੇ ਕੁਆਰਟਰਫਾਈਨਲ 'ਚ ਬਾਈ ਮਿਲੀ ਹੈ, ਜਿਸ 'ਚ ਭਾਰਤ ਨੇ ਬੁੱਧਵਾਰ ਨੂੰ ਸ਼ੁਰੂਆਤੀ ਦਿਨ ਚਾਰ ਜਿੱਤਾ ਦਰਜਾ ਕਰਦੇ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਸਾਲ ਤੋਂ ਬਾਅਦ ਪ੍ਰਤੀਯੋਗਿਤਾ ਮੁਕਾਬਲੇ 'ਚ ਵਾਪਸੀ ਕਰ ਰਹੀ ਮੈਰੀਕਾਮ ਵੀਰਵਾਰ ਨੂੰ ਰੂਸ ਦੀ ਅੱਨਾ ਅਡੇਮਾ ਅਤੇ ਕੋਰੀਆ ਦੀ ਚੋਲ ਮਿ ਬੈਂਗ ਦੇ ਵਿਚਾਲੇ ਹੋਣ ਵਾਲੇ ਬਾਊਟ ਦੀ ਜੇਤੂ ਨਾਲ ਭਿੜੇਗੀ।
ਸਟ੍ਰੈਦ੍ਰਜਾ ਮੈਮੋਰੀਅਲ ਦੇ ਸੋਨ ਤਮਗਾ ਜੇਤੂ ਮੁਹੰਮਦ ਹਸਮੁਦੀਨ (56 ਕਿਲੋਗ੍ਰਾਮ) ਅਤੇ ਕਿੰਗਸ ਕੱਪ ਦੇ ਕਾਂਸੀ ਤਮਗਾ ਜੇਤੂ ਰੋਹਿਤ ਟੋਕਸ (64 ਕਿਲੋਗ੍ਰਾਮ) ਨੇ ਪੁਰਸ਼ ਡ੍ਰਾ 'ਚ ਜਿੱਤ ਦਰਜ ਕੀਤੀ। ਹਸਮੁਦੀਨ ਅਲਮਾਨਬੇਟ ਐਲੀਬੇਕੋਵ ਨੂੰ ਹਰਾ ਕੇ ਕੁਆਰਟਰਫਾਈਨਲ 'ਚ ਜਗ੍ਹਾ ਬਣਾਈ ਅਤੇ ਹੁਣ ਵੀਰਵਾਰ ਨੂੰ ਉਹ ਚੀਨ ਦੇ ਮਾ ਜਿਨ ਮਿੰਗ ਨਾਲ ਭਿੜੇਗਾ। ਰੋਹਿਤ ਨੇ ਰੂਸ ਦੋਰਜੇ ਦਾਖਾਇਵ ਨੂੰ ਹਰਾਇਆ ਅਤੇ ਕੁਆਰਟਰਫਾਈਨਲ 'ਚ ਉਸ ਦਾ ਸਾਮਹਣਾ ਮੰਗੋਲੀਆ ਦੇ ਚਿੰਨਜੋਰਿਗ ਬਾਤਾਰਸੁਖ ਨਾਲ ਹੋਵੇਗਾ। ਹਾਲਾਕਿ ਜਸਦੀਪ (75 ਕਿਲੋਗ੍ਰਾਮ) ਸ਼ੁਰੂਆਤੀ ਬਾਊਟ 'ਚ ਚੀਨ ਦੇ ਝਾਨ ਚਾਓ ਫੇਂਗ ਤੋਂ ਹਾਰ ਕੇ ਬਾਹਰ ਹੋ ਗਿਆ। ਰਾਸ਼ਟਰੀ ਮੰਡਲ ਅਤੇ ਏਸ਼ੀਆਈ ਚੈਂਪੀਅਨਸ਼ਿਪ ਸੋਨ ਤਮਗਾ ਜੇਤੂ ਐੱਲ. ਦੇਵੇਂਦ੍ਰੋ ਸਿੰਘ (52 ਕਿਲੋਗ੍ਰਾਮ) ਕਿੰਗਸ ਕੱਪ ਦੇ ਸੋਨ ਤਮਗਾ ਜੇਤੂ ਸ਼ਾਮ ਕੁਮਾਰ (49 ਕਿਲੋਗ੍ਰਾਮ) ਅਤੇ ਏਸ਼ੀਆਈ ਨੌਜਵਾਨ ਸੋਨ ਤਮਗਾ ਜੇਤੂ ਅੰਕੁਸ਼ ਦਹਿਆ (64 ਕਿਲੋਗ੍ਰਾਮ) ਨੇ ਪਹਿਲੇ ਦੌਰ 'ਚ ਬਾਈ ਹਾਸਲ ਕਰਨ ਤੋਂ ਬਾਅਦ ਕੁਆਰਟਰਫਾਈਨਲ ਚ ਜਗ੍ਹਾ ਪੱਕੀ ਕੀਤੀ। ਦੇਵੇਂਦ੍ਰੋ ਦਾ ਸਾਹਮਣਾ ਰੂਸ ਦੇ ਯੁਸੁਪੋਵ ਦਿਮਿਤ੍ਰਮੀ ਨਾਲ ਜਦੋਂ ਕਿ ਸ਼ਾਮ ਕੁਮਾਰ ਦੀ ਭਿਡੰਤ ਆਖਰੀ ਅੱਠ 'ਚ ਮੰਗੋਲੀਆ ਦੇ ਇੰਮਾਨਦਖ ਖਾਰਖੁ ਨਾਲ ਹੋਵੇਗਾ। ਮਹਿਲਾਵਾਂ ਦੇ ਡ੍ਰਾ ਪ੍ਰਿਅੰਕਾ ਚੌਧਰੀ (60 ਕਿਲੋਗ੍ਰਾਮ) ਨੇ ਮੰਗੋਲੀਆ ਦੀ ਬੋਲੋਰਤੁਲ ਤੁਮੁਰਖੁਯਾਗ ਨੂੰ ਹਰਾਇਆ ਜਦੋਂ ਕਿ ਕਲਾਵੰਤੀ (75 ਕਿਲੋਗ੍ਰਾਮ) ਨੇ ਸ਼ੁਰੂਆਤੀ ਦੋਰ 'ਚ ਚੀਨ ਦੀ ਹੁਓ ਰਨ ਹੁਈ ਨੂੰ ਹਰਾਇਆ। ਦੋਵੇ ਮੁੱਕੇਬਾਜ਼ਾਂ ਨੇ 3-2 ਨਾਲ ਜਿੱਤ ਦਰਜ ਕੀਤੀ।


Related News