IOC ਨੇ ਮੈਰੀਕਾਮ ਨੂੰ 2020 ਓਲੰਪਿਕ ਲਈ ਮੁੱਕੇਬਾਜ਼ੀ ਦੀ ਮਹਿਲਾ ਖਿਡਾਰੀ ਅੰਬੈਸਡਰ ''ਚ ਸ਼ਾਮਲ ਕੀਤਾ

10/31/2019 6:00:35 PM

ਨਵੀਂ ਦਿੱਲੀ— 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਨੂੰ ਮੁੱਕੇਬਾਜ਼ੀ 'ਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਕਾਰਜਬਲ ਨੇ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਕ ਕਮੇਟੀ ਖੇਡਾਂ ਤੋਂ ਪਹਿਲਾਂ ਮੁੱਕੇਬਾਜ਼ਾਂ ਦੀ ਨੁਮਾਇੰਦਗੀ ਕਰਨ ਲਈ 10 ਮੈਂਬਰੀ ਖਿਡਾਰੀ ਅੰਬੈਸਡਰ 'ਚ ਸ਼ਾਮਲ ਕੀਤਾ ਹੈ। ਮੈਰੀਕਾਮ ਇਸ ਸਮੂਹ 'ਚ ਏਸ਼ੀਆਈ ਮੁੱਕੇਬਾਜ਼ਾਂ ਦੀ ਨੁਮਾਇੰਦਗੀ ਕਰੇਗੀ। ਇਸ ਸਮੂਹ 'ਚ ਦੋ ਵਾਰ ਦੇ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਸੋਨ ਤਮਗਾ ਜੇਤੂ ਯੂਕ੍ਰੇਨ ਦੇ ਦਿੱਗਜ ਵਾਸਿਲ ਲਾਮਾਚੇਨਕੋ (ਯੂਰੋਪ) ਅਤੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਅਤੇ 2016 ਓਲੰਪਿਕ ਦੇ ਸੋਨ ਤਮਗਾ ਜੇਤੂ ਜੂਲੀਓ ਸੇਜਾਰ ਲਾ ਕਰੂਜ (ਅਮਰੀਕਾ) ਜਿਹੇ ਖਿਡਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਰਾਜਸਭਾ ਦੀ ਮੈਂਬਰ ਮੈਰੀਕਾਮ ਨੇ ਪੱਤਰਕਾਰਾਂ ਨੂੰ ਕਿਹਾ, ''ਇਹ ਵੱਡੇ ਸਨਮਾਨ ਦੀ ਗੱਲ ਹੈ, ਉਪਲਬਧੀ ਦੀ ਤਰ੍ਹਾਂ। ਪਰ ਨਾਲ ਹੀ ਜਿੰਮੇਵਾਰੀ ਵੀ ਹੈ ਕਿਉਂਕਿ ਮੈਨੂੰ ਆਪਣੇ ਸਾਥੀ ਖਿਡਾਰੀਆਂ ਦੀ ਮਦਦ ਲਈ ਕੰਮ ਕਰਨਾ ਹੋਵੇਗਾ। ਹਮੇਸ਼ਾ ਦੀ ਤਰ੍ਹਾਂ ਮੈਂ ਆਪਣਾ ਸਰਵਸ੍ਰੇਸ਼ਠ ਕਰਨ ਦੀ ਕੋਸ਼ਿਸ਼ ਕਰਾਂਗੀ।'' ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਦੀ ਟੀਮ ਦਾ ਐਲਾਨ ਤੋਂ ਪਹਿਲਾਂ ਮੈਰੀਕਾਮ ਖਿਲਾਫ ਟ੍ਰਾਇਲ ਮੁਕਾਬਲੇ ਦੀ ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ ਦੀ ਮੰਗ ਦੇ ਸੰਦਰਭ 'ਚ ਮੈਰੀਕਾਮ ਨੇ ਕਿਹਾ, ''ਮੈਨੂੰ ਇਸ ਸਮੂਹ 'ਚ ਉਸ ਸਮੇਂ ਸ਼ਾਮਲ ਕੀਤਾ ਗਿਆ ਹੈ ਜਦੋਂ ਬਿਨਾ ਕਿਸੇ ਕਾਰਨ ਮੇਰੇ ਖਿਲਾਫ ਨਾ-ਪੱਖੀ ਮੁਹਿੰਮ ਚਲਾਈ ਜਾ ਰਹੀ ਹੈ।''
PunjabKesari
ਭਾਰਤ ਦੀ 36 ਸਾਲ ਦੀ ਮੈਰੀਕਾਮ ਹਾਲ ਹੀ 'ਚ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਦੀ ਸਭ ਤੋਂ ਸਫਲ ਮੁੱਕੇਬਾਜ਼ ਬਣੀ ਸੀ। ਜਦੋਂ ਉਨ੍ਹਾਂ ਨੇ ਰੂਸ 'ਚ ਇਸ ਵਕਾਰੀ ਪ੍ਰਤੀਯੋਗਿਤਾ ਦੇ ਪਿਛਲੇ ਸੈਸ਼ਨ 'ਚ ਕਾਂਸੀ ਤਮਗੇ ਦੇ ਰੂਪ 'ਚ ਅੱਠਵਾਂ ਤਮਗਾ ਜਿੱਤਿਆ ਸੀ। ਮੈਰੀਕਾਮ 51 ਕਿਲੋਗ੍ਰਾਮ ਵਰਗ 'ਚ ਓਲੰਪਿਕ ਕਾਂਸੀ ਤਮਗਾ ਜਿੱਤਣ ਦੇ ਇਲਾਵਾ ਪੰਜ ਵਾਰ ਦੀ ਏਸ਼ੀਆਈ ਚੈਂਪੀਅਨ ਹੈ। ਉਨ੍ਹਾਂ ਨੇ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ 'ਚ ਵੀ ਸੋਨ ਤਮਗੇ ਜਿੱਤੇ। ਆਈ. ਓ. ਸੀ. ਨੇ ਬਿਆਨ 'ਚ ਕਿਹਾ, ''ਹਰੇਕ ਖੇਤਰ 'ਚ ਇਕ ਮਹਿਲਾ ਅਤੇ ਇਕ ਪੁਰਸ਼ ਅੰਬੈਸਡਰ ਮੁੱਕੇਬਾਜ਼ੀ ਭਾਈਚਾਰੇ ਤੋਂ ਨਿੱਜੀ ਤੌਰ ਨਾਲ ਜੁੜਨ ਦੀ ਭੂਮਿਕਾ ਨਿਭਾਉਣਗੇ।'' ਬਿਆਨ ਦੇ ਮੁਤਾਬਕ, ''ਉਹ ਟੋਕੀਓ ਓਲੰਪਿਕ 2020 ਦੇ ਮੁੱਕੇਬਾਜ਼ੀ ਟੂਰਨਾਮੈਂਟ ਤੋਂ ਨਿੱਜੀ ਅਤੇ ਡਿਜੀਟਲ ਰੂਪ ਨਾਲ ਜੁੜਨ ਦੀ ਭੂਮਿਕਾ ਨਿਭਾਉਣਗੇ। ਬਿਆਨ ਮੁਤਾਬਕ, ''ਉਹ ਟੋਕੀਓ ਓਲੰਪਿਕ ਖੇਡ 2020 ਦੇ ਮੁੱਕੇਬਾਜ਼ੀ ਟੂਰਨਾਮੈਂਟ ਅਤੇ ਕੁਆਲੀਫਾਇੰਗ ਪ੍ਰਤੀਯੋਗਿਤਾਵਾਂ ਦੀ ਯੋਜਨਾ ਬਣਾਉਣ ਲਈ ਖਿਡਾਰੀਆਂ ਦੇ ਸੁਝਾਵਾਂ ਨੂੰ ਮੁੱਕੇਬਾਜ਼ੀ ਕਾਰਜਬਲ (ਬੀ. ਟੀ. ਐੱਫ.) ਤੱਕ ਪਹੁੰਚਾਉਣ 'ਚ ਮਦਦ ਕਰਨਗੇ।'' ਆਈ. ਓ. ਸੀ. ਨੇ ਇਸੇ ਸਾਲ ਕੌਮਾਂਤਰੀ ਮੁੱਕੇਬਾਜ਼ੀ ਸੰਘ (ਏ. ਆਈ. ਬੀ. ਏ.) ਨਾਲ ਓਲੰਪਿਕ ਮੁਕਾਬਲੇ ਦੇ ਆਯੋਜਨ ਦਾ ਹੱਕ ਖੋਹ ਲਿਆ ਸੀ ਅਤੇ ਪੂਰੀ ਕੁਆਲੀਫਾਇੰਗ ਪ੍ਰਕਿਰਿਆ ਨੂੰ ਆਪਣੇ ਹੱਥ 'ਚ ਲੈ ਲਿਆ। ਆਈ. ਓ. ਸੀ. ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਖੰਡਤਾ ਅਤੇ ਵਿੱਤ ਪ੍ਰਬੰਧਨ ਦੇ ਮਾਮਲੇ 'ਚ ਏ. ਆਈ. ਬੀ. ਏ. ਸਾਰੀਆਂ ਚੀਜ਼ਾਂ ਨੂੰ ਸਹੀ ਕਰਨ 'ਚ ਅਸਫਲ ਰਿਹਾ ਹੈ।

ਖਿਡਾਰੀ ਅੰਬੈਸਡਰ ਸਮੂਹ ਇਸ ਤਰ੍ਹਾਂ ਹੈ :
ਪੁਰਸ਼ (ਲੁਕਮੋ ਲਾਵਲ)— ਜੂਲੀਓ ਸੇਜਾਰ ਲਾ ਕਰੂਜ਼ (ਅਮਰੀਕਾ), ਜਾਂਗਯੁਆਨ ਅਸੀਯਾਹੁ (ਏਸ਼ੀਆ), ਵਾਸਿਲ ਲਾਮਾਚੇਨਕੋ (ਯੂਰੋਪ), ਡੇਵਿਡ ਨਿਕਾ (ਓਸੀਆਨਾ)।
ਮਹਿਲਾ : ਖਦੀਜਾ ਮਾਰਦੀ (ਅਫਰੀਕਾ), ਮਿਕਾਈਲ ਮਾਇਰ (ਅਮਰੀਕਾ), ਐੱਮ. ਸੀ. ਮੈਰੀਕਾਮ (ਏਸ਼ੀਆ), ਸਾਰਾ ਓਰੋਮਾਨੇ (ਯੂਰਪ) ਅਤੇ ਸ਼ੇਲੀ ਵਾਟਸ (ਓਸੀਆਨਾ)।


Tarsem Singh

Content Editor

Related News