ਖੇਡ ਮੰਤਰਾਲਾ ਨੇ ਪਦਮ ਸਨਮਾਨ ਲਈ ਮੈਰੀਕਾਮ, PV ਸਿੰਧੂ ਸਮੇਤ 9 ਖਿਡਾਰੀਆਂ ਦੇ ਨਾਂ ਭੇਜੇ

Thursday, Sep 12, 2019 - 02:28 PM (IST)

ਖੇਡ ਮੰਤਰਾਲਾ ਨੇ ਪਦਮ ਸਨਮਾਨ ਲਈ ਮੈਰੀਕਾਮ, PV ਸਿੰਧੂ ਸਮੇਤ 9 ਖਿਡਾਰੀਆਂ ਦੇ ਨਾਂ ਭੇਜੇ

ਸਪੋਰਟਸ ਡੈਸਕ— ਖੇਡ ਮੰਤਰਾਲਾ ਵੱਲੋਂ 9 ਖਿਡਾਰੀਆਂ ਦੇ ਨਾਂ ਪਦਮ ਸਨਮਾਨ (ਪਦਮ ਵਿਭੂਸ਼ਣ, ਪਦਮ ਭੂਸ਼ਣ, ਪਦਮ ਸ਼੍ਰੀ) ਲਈ ਭੇਜੇ ਗਏ ਹਨ, ਜਿਨ੍ਹਾਂ ’ਚੋਂ ਸਾਰੇ ਨਾਂ ਦੇਸ਼ ਦੀਆਂ ਧੀਆਂ ਦੇ ਨਾਂ ਹਨ, ਜਿਨ੍ਹਾਂ ਨੇ ਖੇਡਾਂ ’ਚ ਭਾਰਤ ਦਾ ਨਾਂ ਉੱਚਾ ਕੀਤਾ ਹੈ। ਜ਼ਿਕਰਯੋਗ ਹੈ ਕਿ 6 ਵਾਰ ਦੀ ਵਰਲਡ ਚੈਂਪੀਅਨ ਬਾਕਸਰ ਐੱਮ.ਸੀ. ਮੈਰੀਕਾਮ ਦੇ ਨਾਂ ਦਾ ਪ੍ਰਸਤਾਵ ਗ੍ਰਹਿ ਮੰਤਰਾਲਾ ਨੇ ਪਦਮ ਵਿਭੂਸ਼ਣ ਸਨਮਾਨ ਲਈ ਭੇਜਿਆ ਹੈ। ਮੈਰੀਕਾਮ ਨੂੰ 2013 ’ਚ ਪਦਮ ਭੂਸ਼ਣ ਅਤੇ 2006 ’ਚ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਜੇਕਰ ਉਨ੍ਹਾਂ ਨੂੰ ਪਦਮ ਵਿਭੂਸ਼ਣ ਐਵਾਰਡ ਮਿਲਦਾ ਹੈ, ਤਾਂ ਉਹ 2007 ’ਚ ਸ਼ਤਰੰਜ ਦੇ ਜਾਦੂਗਰ ਵਿਸ਼ਵਨਾਥਨ ਆਨੰਦ, 2008 ’ਚ ਕ੍ਰਿਕਟ ਦੇ ਧਾਕੜ ਸਚਿਨ ਤੇਂਦੁਲਕਰ ਅਤੇ ਪਰਬਤਾਰੋਹੀ ਐਡਮੰਡ ਹਿਲੇਰੀ ਦੇ ਬਾਅਦ ਇਹ ਐਵਾਰਡ ਪ੍ਰਾਪਤ ਕਰਨ ਵਾਲੇ ਚੌਥੇ ਖਿਡਾਰੀ ਬਣ ਜਾਵੇਗੀ। ਸਰ ਐਡਮੰਡ ਹਿਲੇਰੀ, ਜਿਨ੍ਹਾਂ ਨੂੰ 2008 ’ਚ ਮਰਨ ਤੋਂ ਬਾਅਦ ਇਹ ਪੁਰਸਕਾਰ ਮਿਲਿਆ ਸੀ।

PunjabKesari

ਵਰਲਡ ਚੈਂਪੀਅਨ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਦਾ ਨਾਂ ਪਦਮ ਭੂਸ਼ਣ ਲਈ ਪ੍ਰਸਤਾਵਤ ਕੀਤਾ ਗਿਆ ਹੈ। ਇਹ ਭਾਰਤ ਦਾ ਤੀਜਾ ਸਭ ਤੋਂ ਵੱਡਾ ਸਨਮਾਨ ਹੈ। ਸਾਲ 2017 ’ਚ ਸਿੰਧੂ ਦਾ ਨਾਂ ਪਦਮ ਭੂਸ਼ਣ ਲਈ ਪ੍ਰਸਤਾਵਤ ਕੀਤਾ ਗਿਆ ਸੀ ਪਰ ਉਨ੍ਹਾਂ ਦਾ ਨਾਂ ਫਾਈਨਲ ਲਿਸਟ ’ਚ ਚੁਣਿਆ ਨਹੀਂ ਗਿਆ ਸੀ। ਸਾਲ 2015 ’ਚ ਉਨ੍ਹਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਜਦਕਿ 7 ਮਹਿਲਾ ਖਿਡਾਰੀਆਂ ਦੇ ਨਾਂ ਖੇਡ ਮੰਤਰਾਲਾ ਨੇ ਪਦਮ ਸ਼੍ਰੀ ਐਵਾਰਡ ਲਈ ਭੇਜੇ ਹਨ, ਜਿਨ੍ਹਾਂ ’ਚ ਕੁਸ਼ਤੀ ਖਿਡਾਰੀ ਵਿਨੇਸ਼ ਫੋਗਾਟ, ਟੇਬਲ ਟੈਨਿਸ ਸਟਾਰ ਮਨਿਕਾ ਬੱਤਰਾ, ਮਹਿਲਾ ਕ੍ਰਿਕਟ ਟੀਮ ਦੀ ਟੀ-20 ਕਪਤਾਨ ਹਰਮਨਪ੍ਰੀਤ ਕੌਰ, ਹਾਕੀ ਕੈਪਟਨ ਰਾਣੀ ਰਾਮਪਾਲ, ਸਾਬਕਾ ਸ਼ੂਟਰ ਸੁਮਾ ਸ਼ਿਰੂਰ ਅਤੇ ਪਰਬਤਾਰੋਹੀ ਜੁੜਵਾ ਭੈਣਾਂ ਤਾਸ਼ੀ ਅਤੇ ਨੁੰਗਸ਼ੀ ਮਲਿਕ ਦੇ ਨਾਂ ਸ਼ਾਮਲ ਹਨ।b ਜਿਨ੍ਹਾਂ ਨਾਂ ਦੀ ਸਿਫਾਰਸ਼ ਕੀਤੀ ਗਈ ਹੈ। ਉਨ੍ਹਾਂ ਦੇ ਨਾਂ ਗ੍ਰਹਿ ਮੰਤਰਾਲਾ ਦੇ ਪਦਮ ਐਵਾਰਡ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਜੇਤੂਆਂ ਦੇ ਨਾਂ ਦਾ ਐਲਾਨ ਅਗਲੇ ਸਾਲ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ’ਤੇ ਕੀਤਾ ਜਾਵੇਗਾ। ਜਦਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਪਦਮ ਐਵਾਰਡ ਲਈ ਸਾਰੀਆਂ ਮਹਿਲਾ ਖਿਡਾਰਨਾਂ ਦੇ ਨਾਂ ਪ੍ਰਸਤਾਵਤ ਕੀਤੇ ਗਏ ਹਨ।


author

Tarsem Singh

Content Editor

Related News