ਮੈਰੀਕਾਮ, ਭੂਟੀਆ ਰਾਸ਼ਟਰੀ ਖੇਡ ਪੁਰਸਕਾਰਾਂ ਦੀ ਚੋਣ ਲਈ 12 ਮੈਂਬਰੀ ਪੈਨਲ ''ਚ

08/08/2019 2:03:18 PM

ਨਵੀਂ ਦਿੱਲੀ— ਰਵਾਇਤ ਤੋਂ ਹਟਦੇ ਹੋਏ ਖਿਡਾਰੀਆਂ ਅਤੇ ਕੋਚਾਂ ਨੂੰ ਰਾਸ਼ਟਰੀ ਖੇਡ ਪੁਰਸਕਾਰ ਦੇਣ ਦਾ ਫੈਸਲਾ ਇਸ ਸਾਲ ਇਕ 12 ਮੈਂਬਰੀ ਪੈਨਲ ਵੱਲੋਂ ਕੀਤਾ ਜਾਵੇਗਾ ਜਿਸ 'ਚ 6 ਵਾਰ ਦੀ ਵਰਲਡ ਚੈਂਪੀਅਨ ਐੱਮ.ਸੀ. ਮੈਰੀਕਾਮ ਅਤੇ ਸਾਬਕਾ ਫੁੱਟਬਾਲ ਕਪਤਾਨ ਬਾਈਚੁੰਗ ਭੂਟੀਆ ਸ਼ਾਮਲ ਹਨ। ਖੇਡ ਪੁਰਸਕਾਰ 29 ਅਗਸਤ ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੀ ਜੈਅੰਤੀ ਦੇ ਮੌਕੇ 'ਤੇ ਦਿੱਤੇ ਜਾਂਦੇ ਹਨ ਜਿਸ ਨੂੰ ਰਾਸ਼ਟਰੀ ਖੇਡ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। 
PunjabKesari
ਖੇਡ ਮੰਤਰਾਲਾ ਦੇ ਇਕ ਸੂਤਰ ਨੇ ਪੱਤਰਕਾਰਾਂ ਨੂੰ ਕਿਹਾ, ''ਇਸ ਸਾਲ ਅਸੀਂ ਸਾਰੇ ਪੁਰਸਕਾਰਾਂ ਲਈ ਇਕ ਚੋਣ ਕਮੇਟੀ ਦੇ ਵਿਚਾਰ ਨੂੰ ਆਜ਼ਮਾ ਰਹੇ ਹਾਂ। ਸਾਨੂੰ ਲਗਦਾ ਹੈ ਕਿ ਜ਼ਿਆਦਾ ਕਮੇਟੀਆਂ ਗ਼ੈਰ-ਜ਼ਰੂਰੀ ਹਨ ਕਿਉਂਕਿ ਇਸ 'ਚ ਚੀਜ਼ਾ ਮੁਸ਼ਕਲ ਹੁੰਦੀਆਂ ਹਨ ਅਤੇ ਵਿਵਾਦ ਪੈਦਾ ਹੁੰਦੇ ਹਨ।'' ਇਸ 12 ਮੈਂਬਰੀ ਕਮੇਟੀ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਮੁਕੁੰਦਕਮ ਸ਼ਰਮਾ ਕਰਨਗੇ ਜਿਸ 'ਚ ਖੇਡ ਸਕੱਤਰ ਰਾਧੇ ਸ਼ਿਆਮ ਝੂਲਾਨੀਆ, ਭਾਰਤੀ ਖੇਡ ਅਥਾਰਿਟੀ ਦੇ ਜਨਰਲ ਸਕੱਤਰ ਸੰਦੀਪ ਪ੍ਰਧਾਨ, ਟਾਰਗੇਟ ਓਲੰਪੀਅਨ ਪ੍ਰਣਾਲੀ (ਟਾਪਸ) ਦੇ ਮੁੱਖ ਕਾਰਜਕਾਰੀ ਅਧਿਕਾਰੀ ਕਮਾਂਡਰ ਅੰਜੂ ਬਾਬੀ ਜਾਰਜ ਅਤੇ ਟੇਬਲ ਟੈਨਿਸ ਕੋਚ ਕਮਲੇਸ਼ ਮਹਿਤਾ ਸ਼ਾਮਲ ਹਨ।
PunjabKesari
ਇਸ ਤੋਂ ਇਲਾਵਾ ਕਮੇਟੀ 'ਚ ਮੀਡੀਆ ਤੋਂ ਵੀ ਦੋ ਨੁਮਾਇੰਦੇ ਹੋਣਗੇ ਜੋ ਟਾਈਮਸ ਗਰੁੱਪ (ਡਿਜੀਟਲ) ਦੇ ਪ੍ਰਧਾਨ ਸੰਪਾਦਕ ਰਾਜੇਸ਼ ਕਾਲਰਾ ਅਤੇ ਮਸ਼ਹੂਰ ਖੇਡ ਕੁਮੈਂਟੇਟਰ ਚਾਰੂ ਸ਼ਰਮਾ ਹਨ। ਪਿਛਲੇ ਪੜਾਵਾਂ ਦੇ ਉਲਟ ਇਹ ਕਮੇਟੀ ਸਾਰੇ ਰਾਸ਼ਟਰੀ ਖੇਡ ਪੁਰਸਕਾਰਾਂ-ਰਾਜੀਵ ਗਾਂਧੀ ਖੇਲ ਰਤਨ, ਅਰਜੁਨ ਪੁਰਸਕਾਰ, ਦ੍ਰੋਣਾਚਾਰਿਆ (ਕੋਚਾਂ ਲਈ), ਧਿਆਨ ਚੰਦ (ਲਾਈਫਟਾਈਮ ਅਚੀਵਮਮੈਂਟ) ਅਤੇ ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ ਪ੍ਰਾਪਤ, ਜੇਤੂਆਂ ਦੀ ਚੋਣ ਕਰੇਗੀ। ਬੁੱਧਵਾਰ ਨੂੰ ਚੋਣ ਕਮੇਟੀ ਤੈਅ ਕੀਤੀ ਗਈ। ਸੂਤਰ ਨੇ ਕਿਹਾ, ''ਹਾਂ, ਅਸੀਂ ਜਾਣਦੇ ਹਾਂ ਕਿ ਇਸ ਕਮੇਟੀ ਨੂੰ ਗਠਤ ਕਰਨ 'ਚ ਸਾਨੂੰ ਥੋੜ੍ਹੀ ਦੇਰ ਹੋ ਗਈ ਪਰ ਅਜੇ ਪੁਰਸਕਾਰ ਜੇਤੂਆਂ ਨੂੰ ਚੁਣਨ ਲਈ ਸਾਡੇ ਕੋਲ ਕਾਫੀ ਸਮਾਂ ਹੈ।'' ਅਧਿਕਾਰੀ ਨੇ ਇਹ ਵੀ ਦੱਸਿਆ ਚੋਣ ਕਮੇਟੀ ਦੀ ਪਹਿਲੀ ਬੈਠਕ ਅਗਲੇ ਹਫਤੇ ਦੇ ਸ਼ੁਰੂ 'ਚ ਹੋਵੇਗੀ। ਹਫਤੇ ਦੇ ਅੰਤ ਤਕ ਜੇਤੂਆਂ ਦੇ ਨਾਂ ਦੇ ਐਲਾਨ ਦੀ ਸੰਭਾਵਨਾ ਹੈ ।


Tarsem Singh

Content Editor

Related News