ਘਰੇਲੂ ਮੈਦਾਨ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਪਹਿਲਾਂ ਕੀਵੀ ਖਿਡਾਰੀ ਬਣਿਆ ਗੁਪਟਿਲ

02/08/2020 12:03:45 PM

ਸਪੋਰਟਸ ਡੈਸਕ— ਭਾਰਤ ਖਿਲਾਫ ਦੂਜੇ ਵਨ-ਡੇ ਮੁਕਾਬਲੇ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਚੰਗੀ ਰਹੀ। ਹੈਨਰੀ ਨਿਕੋਲਸ ਅਤੇ ਮਾਰਟਿਨ ਗੁਪਟਿਲ ਨੇ ਪਹਿਲਾਂ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕੀਤੀ। ਹੈਨਰੀ ਨਿਕੋਲਸ 41 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋਇਆ। ਉਥੇ ਹੀ ਮਾਰਟਿਨ ਗੁਪਟਿਲ ਨੇ ਇਸ ਮੁਕਾਬਲੇ 'ਚ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ। ਇਸ ਦੇ ਨਾਲ ਹੀ ਗੁਪਟਿਲ ਨੇ ਇਸ ਮੁਕਾਬਲੇ 'ਚ ਘਰੇਲੂ ਮੈਦਾਨ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਰਾਸ ਟੇਲਰ ਨੂੰ ਪਿੱਛੇ ਛੱਡ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ।PunjabKesari ਮਾਰਟਿਨ ਗੁਪਟਿਲ ਨੇ ਦੂਜੇ ਮੈਚ 'ਚ 79 ਦੌੜਾਂ ਦੀ ਸ਼ਾਨਦਾਰੀ ਪਾਰੀ ਖੇਡ ਕੇ ਨਿਊਜ਼ੀਲੈਂਡ ਲਈ ਘਰੇਲੂ ਮੈਦਾਨ 'ਤੇ 4 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਇਸ ਮਾਮਲੇ 'ਚ ਉਸ ਨੇ ਰਾਸ ਟੇਲਰ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤ ਖਿਲਾਫ 58 ਦੌੜਾਂ ਬਣਾਉਂਦੇ ਹੀ ਮਾਰਟਿਨ ਗੁਪਟਿਲ ਦੇ ਹੁਣ 92 ਵਨ ਡੇ ਪਾਰੀਆਂ 'ਚ 4001 ਦੌੜਾਂ ਹੋ ਗਈਆਂ ਹਨ। ਉਨ੍ਹਾਂ ਤੋਂ ਬਾਅਦ ਇਸ ਸੂਚੀ 'ਚ ਦੂਜੇ ਨੰਬਰ 'ਤੇ ਰਾਸ ਟੇਲਰ ਹੈ। ਇਸ ਪਾਰੀ ਤੋਂ ਪਹਿਲਾਂ ਰਾਸ ਟੇਲਰ ਦੀ 96 ਵਨ ਡੇ ਪਾਰੀਆਂ 'ਚ 3986 ਦੌੜਾਂ ਸਨ। ਜਦ ਕਿ ਇਸ ਸੂਚੀ 'ਚ ਤੀਜੇ ਸਥਾਨ 'ਤੇ ਨਾਥਨ ਐਸਟਲ ਹੈ। ਨਾਥਨ ਐਸਟਲ ਨੇ 84 ਵਨ-ਡੇ ਪਾਰੀਆਂ 'ਚ 3448 ਦੌੜਾਂ ਬਣਾਈਆਂ ਹਨ। ਮਾਰਟਿਨ ਗੁਪਟਿਲ ਇਸ ਮੁਕਾਬਲੇ 'ਚ 79 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਆਊਟ ਹੋ ਗਿਆ।

ਘਰੇਲੂ ਮੈਦਾਨ 'ਚ ਨਿਊਜ਼ੀਲੈਂਡ ਲਈ ਸਭ ਤੋਂ ਜ਼ਿਆਦਾ ਦੌੜਾਂ (ਵਨ-ਡੇ)
4001  -  ਮਾਰਟਿਨ ਗੁਪਟਿਲ (92 ਪਾਰੀਆਂ)*
3986  -  ਰਾਸ ਟੇਲਰ (96)
3448  - ਨਾਥਨ ਐਸਲੇ (84) 
3188  - ਬਰੈਂਡਨ ਮੈਕਲਮ (106) PunjabKesari
ਇੰਨਾ ਹੀ ਨਹੀਂ ਮਾਰਟਿਨ ਗੁਪਟਿਲ ਸਭ ਤੋਂ ਤੇਜ਼ੀ ਨਾਲ ਵਨ-ਡੇ ਮੁਕਾਬਲੇ 'ਚ ਆਪਣੇ ਘਰੇਲੂ ਮੈਦਾਨ 'ਤੇ ਚਾਰ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਦੂਜੇ ਸਥਾਨ 'ਤੇ ਹਨ। ਉਨ੍ਹਾਂ ਤੋਂ  ਅੱਗੇ ਸਿਰਫ ਵਿਰਾਟ ਕੋਹਲੀ ਹੀ ਹਨ ਜਿਨ੍ਹਾਂ ਨੇ 78 ਵਨ-ਡੇ ਪਾਰੀਆਂ 'ਚ ਇਹ ਕਾਰਨਾਮਾ ਕੀਤਾ ਸੀ। ਇਸ ਸੂਚੀ 'ਚ ਤੀਜੇ ਸਥਾਨ 'ਤੇ ਸਚਿਨ ਤੇਂਦੁਲਕਰ ਹਨ ਜਿਨ੍ਹਾਂ ਨੇ 92 ਵਨ ਡੇ ਪਾਰੀਆਂ 'ਚ ਹੀ ਇਹ ਕਾਰਨਾਮਾ ਕੀਤਾ ਸੀ। ਉਥੇ ਹੀ ਰਾਸ ਟੇਲਰ ਨੇ ਵੀ ਇਸ ਮੁਕਾਬਲੇ ਨਾਂ ਆਪਣੇ ਚਾਰ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਟੇਲਰ ਨੇ 97 ਵਨ ਡੇ ਪਾਰੀਆਂ 'ਚ ਇਹ ਕਾਰਨਾਮਾ ਕੀਤਾ ਹੈ ਜਦ ਕਿ ਸਾਬਕਾ ਕਪਤਾਨ ਐੱਮ ਐੱਸ ਧੋਨੀ ਨੇ 99 ਪਾਰੀਆਂ 'ਚ ਇਹ ਕਮਾਲ ਕਰ ਦਿਖਾਇਆ ਸੀ।PunjabKesari


Related News