ਬਤੌਰ ਓਪਨਰ ਗੁਪਟਿਲ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਕੀਵੀ ਬੱਲੇਬਾਜ਼

2/11/2020 4:28:59 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਨੇ ਭਾਰਤ ਨੂੰ ਤੀਜੇ ਵਨ-ਡੇ 'ਚ 5 ਵਿਕਟਾਂ ਨਾਲ ਹਰਾ ਦਿੱਤਾ ਅਤੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਦਿੱਤੀ। ਭਾਰਤ ਵਲੋਂ ਜਿੱਤ ਲਈ ਮਿਲੇ 297 ਦੌੜਾਂ ਦੇ ਟੀਚੇ ਦੇ ਜਵਾਬ 'ਚ ਕਿਵੀ ਟੀਮ ਨੇ 47.1 ਓਵਰਾਂ 'ਚ ਹੀ 5 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ । ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੇ ਭਾਰਤ ਖਿਲਾਫ ਇਸ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਅਰਧ ਸੈਂਕੜੇ ਪਾਰੀ ਖੇਡ ਇਕ ਨਵਾਂ ਇਤਿਹਾਸ ਰਚ ਦਿੱਤਾ।PunjabKesari

ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਕੀਵੀ ਓਪਨਰ
ਇਸ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਕਰ ਗੁਪਟਿਲ ਨੇ ਆਪਣੀ ਪਾਰੀ ਦੌਰਾਨ 66 ਦੌੜਾਂ ਬਣਾਈਆਂ ਅਤੇ ਨਿਊਜ਼ੀਲੈਂਡ ਵਲੋਂ ਬਤੌਰ ਸਲਾਮੀ ਬੱਲੇਬਾਜ਼ ਵਨ ਡੇ ਮੁਕਾਬਲਿਆਂ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ। ਇਸ ਮਾਮਲੇ 'ਚ ਉਸ ਨੇ ਸਾਬਕਾ ਖਿਡਾਰੀ ਨਾਥਨ ਐਸਟਲ ਨੂੰ ਪਿੱਛੇ ਛੱਡ ਦਿੱਤਾ। ਇਸ ਸ਼ਾਨਦਾਰ ਪਾਰੀ ਤੋਂ ਬਾਅਦ ਗੁਪਟਿਲ ਦੇ ਵਨ ਡੇ ਕ੍ਰਿਕਟ 'ਚ 182 ਮੈਚਾਂ 'ਚ 6803 ਦੌੜਾਂ ਹੋ ਗਈਆਂ ਹਨ, ਜਦ ਕਿ ਉਨ੍ਹਾਂ ਨੇ 160 ਮੈਚਾਂ 'ਚ ਓਪਨਿੰਗ ਕਰਦੇ ਹੋਏ 6178 ਦੌੜਾਂ ਬਣਾਈਆਂ ਹਨ । 

ਨਿਊਜ਼ੀਲੈਂਡ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਕੀਵੀ ਸਲਾਮੀ ਬੱਲੇਬਾਜ਼
ਮਾਰਟਿਨ ਗੁਪਟਿਲ - 6178
ਨਾਥਨ ਐਸਟਲ   -  6176
ਜਾਨ ਰਾਈਟ      -  3604
ਬਰੈਂਡਨ ਮੈਕੁਲਮ  -  3363
ਸਟੀਫਨ ਫਲੇਮਿੰਗ - 3280PunjabKesari
ਵਨ ਡੇ ਕਰੀਅਰ ਦਾ 37ਵਾਂ ਅਰਧ ਸੈਂਕੜਾ
ਭਾਰਤ ਖਿਲਾਫ ਤੀਜੇ ਵਨ-ਡੇ ਮੈਚ 'ਚ ਮਾਰਟਿਨ ਗੁਪਟਿਲ 46 ਗੇਂਦਾਂ 'ਚ 6 ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ 66 ਦੌੜਾਂ ਬਣਾ ਕੇ ਆਊਟ ਹੋਇਆਂ। ਗੁਪਟਿਲ ਨੇ 29 ਗੇਂਦਾਂ 'ਚ ਵਨ ਡੇ ਕਰੀਅਰ ਦਾ 37ਵਾਂ ਅਰਧ ਸੈਂਕੜਾ ਵੀ ਲਾਇਆ।