ਮਹਿਲਾ ਗੋਲਕੀਪਰਾਂ ਲਈ ਲੱਗੇਗਾ ਵਿਸ਼ੇਸ਼ ਕੈਂਪ
Sunday, Jul 07, 2019 - 11:13 AM (IST)

ਬੈਂਗਲੁਰੂ,—ਹਾਕੀ ਇੰਡੀਆ ਨੇ ਸ਼ਨੀਵਾਰ ਮਹਿਲਾਵਾਂ ਲਈ 7 ਦਿਨਾ ਵਿਸ਼ੇਸ਼ ਗੋਲਕੀਪਿੰਗ ਕੈਂਪ ਲਈ 9 ਖਿਡਾਰੀਆਂ ਦਾ ਐਲਾਨ ਕੀਤਾ, ਜੋ ਸੋਮਵਾਰ ਤੋਂ ਇੱਥੇ ਭਾਰਤੀ ਖੇਡ ਅਥਾਰਟੀ ਵਿਚ ਨੀਦਰਲੈਂਡ ਦੇ ਗੋਲਕੀਪਰ ਮਾਹਿਰ ਮਾਰਤਨ ਦ੍ਰਾਈਵਰ ਵਲੋਂ ਆਯੋਜਿਤ ਕੀਤਾ ਜਾਵੇਗਾ।
ਸਵਿਤਾ ਤੇ ਰਜਨੀ ਇਤਿਮਾਰਪੂ ਦੀ ਤਜਰਬੇਕਾਰ ਜੋੜੀ ਤੋਂ ਇਲਾਵਾ ਇਸ ਕੈਂਪ ਵਿਚ ਨੌਜਵਾਨ ਗੋਲਕੀਪਰ ਸਵਾਤੀ, ਸੋਨਲ ਮਿੰਜ, ਬੀਚੂ ਦੇਵੀ ਖਾਰੀਬਾਮ, ਚੰਚਲ, ਖੁਸ਼ਬੂ, ਰਸ਼ਨਪ੍ਰੀਤ ਕੌਰ ਤੇ ਐੱਫ. ਰਾਮੇਂਗਮਾਵੀ ਸ਼ਾਮਲ ਹਨ।