ਮਾਰਸ਼ ਨੂੰ ਭਾਰਤ ਖਿਲਾਫ ਵਨਡੇ ਸੀਰੀਜ਼ ਲਈ ਫਿੱਟ ਹੋਣ ਦੀ ਉਮੀਦ
Thursday, Jan 19, 2023 - 02:57 PM (IST)

ਆਸਟ੍ਰੇਲੀਆ : ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਮਿਸ਼ੇਲ ਮਾਰਸ਼ ਨੇ ਮਾਰਚ 'ਚ ਭਾਰਤ ਖਿਲਾਫ ਵਨਡੇ ਸੀਰੀਜ਼ ਤੋਂ ਪਹਿਲਾਂ ਗਿੱਟੇ ਦੇ ਆਪਰੇਸ਼ਨ ਤੋਂ ਬਾਅਦ ਵਾਪਸੀ ਦਾ ਟੀਚਾ ਤੈਅ ਕੀਤਾ ਹੈ। ਉਹ ਪਿਛਲੇ ਸਾਲ ਦੇ ਟੀ-20 ਵਿਸ਼ਵ ਕੱਪ ਤੋਂ ਗਿੱਟੇ ਦੀ ਸਮੱਸਿਆ ਤੋਂ ਪੀੜਤ ਸੀ ਅਤੇ ਦਸੰਬਰ ਵਿੱਚ ਬਿਗ ਬੈਸ਼ ਲੀਗ ਵੀ ਨਹੀਂ ਖੇਡ ਸਕਿਆ ਸੀ। ਹੁਣ ਉਹ ਫਿੱਟਨੈੱਸ ਦੇ ਰਾਹ 'ਤੇ ਹੈ ਅਤੇ ਭਾਰਤ ਖਿਲਾਫ ਵਨਡੇ ਸੀਰੀਜ਼ ਤੱਕ ਫਿੱਟ ਰਹਿ ਸਕਦਾ ਹੈ।
ਉਸ ਨੇ ਕਿਹਾ, 'ਅੱਜ ਪਹਿਲੀ ਵਾਰ ਦੌੜਿਆ। ਵਾਪਸ ਆ ਕੇ ਚੰਗਾ ਲੱਗਾ। ਇਹ ਔਖਾ ਵੀ ਸੀ ਤੇ ਸੌਖਾ ਵੀ। ਮੈਨੂੰ ਕੁਝ ਕੰਮ ਕਰਨਾ ਹੋਵੇਗਾ। ਉਮੀਦ ਹੈ ਕਿ ਪੰਜ ਤੋਂ ਛੇ ਹਫ਼ਤਿਆਂ ਵਿੱਚ ਖੇਡਣਾ ਸ਼ੁਰੂ ਕਰ ਦੇਵਾਂਗਾ। ਮਾਰਸ਼ ਨੇ ਆਖਰੀ ਵਾਰ ਨਵੰਬਰ 'ਚ ਇੰਗਲੈਂਡ ਖਿਲਾਫ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਆਸਟ੍ਰੇਲੀਆ ਦੇ ਗਲੇਨ ਮੈਕਸਵੈੱਲ ਵੀ ਭਾਰਤ ਦੌਰੇ ਤੋਂ ਪਹਿਲਾਂ ਆਪਣੀ ਫਿਟਨੈੱਸ ਸਾਬਤ ਕਰਨ ਲਈ ਜੂਝ ਰਹੇ ਹਨ।
ਉਸ ਨੇ ਕਿਹਾ, 'ਸਾਡਾ ਭਾਰਤ ਦਾ ਟੈਸਟ ਦੌਰਾ ਹੈ ਅਤੇ ਮੈਂ ਉਸ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋਣਾ ਚਾਹੁੰਦਾ ਹਾਂ। ਇਹ ਸਮਾਂ ਹੀ ਦੱਸੇਗਾ ਕਿ ਅਜਿਹਾ ਹੋ ਸਕਦਾ ਹੈ ਜਾਂ ਨਹੀਂ। ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਆਸਟਰੇਲੀਆਈ ਟੀਮ 9 ਫਰਵਰੀ ਤੋਂ ਪਹਿਲਾ ਟੈਸਟ ਖੇਡੇਗੀ। ਚਾਰ ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਅਦ ਤਿੰਨ ਵਨਡੇ ਮੁੰਬਈ (17 ਮਾਰਚ), ਵਿਸ਼ਾਖਾਪਟਨਮ (19 ਮਾਰਚ) ਅਤੇ ਚੇਨਈ (22 ਮਾਰਚ) ਵਿੱਚ ਖੇਡੇ ਜਾਣਗੇ।