ਕਮਲਪ੍ਰੀਤ ਤੇ ਸ਼ਿਵਪਾਲ ਨੇ ਹਾਸਲ ਕੀਤਾ ਕੁਆਲੀਫਿਕੇਸ਼ਨ ਮਾਰਕ

03/16/2019 12:04:46 AM

ਪਟਿਆਲਾ— ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਤੇ ਜੈਵਲਿਨ ਥ੍ਰੋਅਰ ਐਥਲੀਟ ਸ਼ਿਵਪਾਲ ਸਿੰਘ ਨੇ 23ਵੀਂ ਫੈੱਡਰੇਸ਼ਨ ਕੱਪ ਐਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸ਼ੁੱਕਰਵਾਰ ਏਸ਼ੀਆਈ ਚੈਂਪੀਅਨਸ਼ਿਪ ਕੁਆਲੀਫਿਕੇਸ਼ਨ ਮਾਰਕ ਹਾਸਲ ਕਰ ਲਿਆ। ਕਮਲਪ੍ਰੀਤ ਤੇ ਸ਼ਿਵਪਾਲ ਨੇ ਆਪਣੇ ਪ੍ਰਦਰਸ਼ਨ ਨਾਲ ਭਾਰਤੀ ਐਥਲੈਟਿਕਸ ਮਹਾਸੰਘ ਵਲੋਂ ਨਿਰਧਾਰਿਤ ਕੁਆਲੀਫਿਕੇਸ਼ਨ ਮਾਪਦੰਡ ਨੂੰ ਪੂਰਾ ਕਰਦਿਆਂ ਏਸ਼ੀਆਈ ਚੈਂਪੀਅਨਸ਼ਿਪ ਲਈ ਆਪਣਾ ਸਥਾਨ ਤੈਅ ਕਰ ਲਿਆ।
21 ਸਾਲਾ ਕਮਲਪ੍ਰੀਤ ਨੇ 58.97 ਮੀਟਰ ਤਕ ਥ੍ਰੋਅ ਕਰ ਕੇ 58.50 ਮੀਟਰ ਦੇ ਕੁਆਲੀਫਿਕੇਸ਼ਨ ਮਾਪਦੰਡ ਨੂੰ ਪਿੱਛੇ ਛੱਡ ਦਿੱਤਾ। ਉਸ ਦੀ ਫਾਈਨਲ ਥ੍ਰੋਅ 60.25 ਮੀਟਰ ਰਹੀ। ਸ਼ਿਵਪਾਲ ਨੇ ਆਪਣੀ ਪਹਿਲੀ ਹੀ ਥ੍ਰੋਅ ਵਿਚ 81.85 ਮੀਟਰ ਤਕ ਜੈਵਲਿਨ ਸੁੱਟੀ ਤੇ 80.75 ਮੀਟਰ ਦੇ ਕੁਆਲੀਫਿਕੇਸ਼ਨ ਮਾਰਕ ਨੂੰ ਪਿੱਛੇ ਛੱਡ ਦਿੱਤਾ।


Gurdeep Singh

Content Editor

Related News