ਆਈ. ਪੀ. ਐੱਲ. ’ਚ ਖੁਦ ਨੂੰ ਸਰਵਸ਼੍ਰੇਸ਼ਠ ਸਾਬਿਤ ਕਰਨਾ ਚਾਹੁੰਦੈ ਮਾਰਕ ਵੁੱਡ

Friday, Apr 07, 2023 - 01:41 PM (IST)

ਆਈ. ਪੀ. ਐੱਲ. ’ਚ ਖੁਦ ਨੂੰ ਸਰਵਸ਼੍ਰੇਸ਼ਠ ਸਾਬਿਤ ਕਰਨਾ ਚਾਹੁੰਦੈ ਮਾਰਕ ਵੁੱਡ

ਲਖਨਊ (ਭਾਸ਼ਾ)- ਇੰਗਲੈਂਡ ਅਤੇ ਲਖਨਊ ਸੁਪਰ ਜਾਇੰਟਸ ਦਾ ਤੇਜ਼ ਗੇਂਦਬਾਜ਼ ਮਾਰਕ ਵੁੱਡ ਸਾਬਿਤ ਕਰਨਾ ਚਾਹੁੰਦਾ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਸਰਵਸ਼੍ਰੇਸ਼ਠ ਖਿਡਾਰੀਆਂ ’ਚ ਸ਼ਾਮਿਲ ਹੈ, ਕਿਉਂਕਿ 5 ਸਾਲ ਪਹਿਲਾਂ ਇਸ ਟੀ-20 ਲੀਗ ’ਚ ਉਸ ਦਾ ਡੈਬਿਊ ਨਿਰਾਸ਼ਾਜਨਕ ਰਿਹਾ ਸੀ। ਉਹ ਲਖਨਊ ਸੁਪਰ ਜਾਇੰਟਸ ਲਈ ਹੁਣ ਤੱਕ ਪਹਿਲੇ 2 ਮੈਚਾਂ ’ਚ 8 ਵਿਕਟਾਂ ਲੈ ਚੁੱਕਾ ਹੈ ਪਰ 2018 ’ਚ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਹੋਏ ਉਸ ਨੇ 4 ਓਵਰ ਸੁੱਟੇ ਪਰ ਕੋਈ ਵਿਕਟ ਨਹੀਂ ਲੈ ਸਕਿਆ ਸੀ।

ਵੁੱਡ ਨੇ ਕਿਹਾ ਕਿ ਮੈਨੂੰ ਲੱਗਾ ਸੀ ਕਿ ਮੇਰਾ ਕੰਮ ਪੂਰਾ ਨਹੀਂ ਹੋਇਆ ਸੀ, ਜੋ ਇਥੇ ਆ ਕੇ ਖੇਡਣ ਅਤੇ ਖੁਦ ਨੂੰ (ਆਈ. ਪੀ. ਐੱਲ.) ਵੱਡੇ ਮੰਚ ’ਤੇ ਸਾਬਿਤ ਕਰਨ ਦਾ ਸੀ। ਮੈਂ ਵਿਸ਼ਵ ਕੱਪ ਫਾਈਨਲਸ (50 ਓਵਰ ਅਤੇ ਟੀ-20 ਦੋਵਾਂ) ’ਚ ਇੰਗਲੈਂਡ ਲਈ ਖੇਡ ਚੁੱਕਾ ਹਾਂ ਪਰ ਇਸ ਵਾਰ ਮੈਂ ਖੁਦ ਨੂੰ ਬਿਹਤਰ ਤਰੀਕੇ ਨਾਲ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ’ਚ ਸਰਵਸ਼੍ਰੇਸ਼ਠ ਖਿਡਾਰੀ ਖੇਡ ਰਹੇ ਹਨ। ਮੈਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਮੈਂ ਇਸ ਪੱਧਰ 'ਤੇ ਸਰਵੋਤਮ ਪ੍ਰਦਰਸ਼ਨ ਕਰ ਸਕਦਾ ਹਾਂ। ਮੈਨੂੰ ਨਹੀਂ ਲੱਗਦਾ ਕਿ ਮੈਂ ਉਸ ਸਮੇਂ ਚੇਨਈ ਸੁਪਰ ਕਿੰਗਜ਼ ਲਈ ਖੇਡਣ ਲਈ ਤਿਆਰ ਸੀ। ਮੈਂ ਇੱਕ ਮੈਚ ਖੇਡਿਆ ਅਤੇ ਇਸੇ ਵਿਚ ਖਰਾਬ ਪ੍ਰਦਰਸ਼ਨ ਰਿਹਾ।


author

cherry

Content Editor

Related News