ਸੱਟ ਕਾਰਨ ਸ਼ਾਰਾਪੋਵਾ ਇੰਡੀਅਨ ਵੇਲਸ ਤੋਂ ਹੋਈ ਬਾਹਰ

Friday, Feb 15, 2019 - 04:26 PM (IST)

ਸੱਟ ਕਾਰਨ ਸ਼ਾਰਾਪੋਵਾ ਇੰਡੀਅਨ ਵੇਲਸ ਤੋਂ ਹੋਈ ਬਾਹਰ

ਸਪੋਰਟਸ ਡੈਸਕ— ਦੁਨੀਆ ਦੀ ਸਾਬਕਾ ਨੰਬਰ ਇਕ ਟੈਨਿਸ ਖਿਡਾਰਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੂੰ ਵੱਡਾ ਝਟਕਾ ਲੱਗਾ ਹੈ। ਸੱਟ ਕਾਰਨ ਸ਼ਾਰਾਪੋਵਾ ਨੂੰ ਅਗਲੇ ਮਹੀਨੇ ਕੈਲੀਫੋਰਨੀਆ 'ਚ ਹੋਣ ਵਾਲੇ ਟੂਰਨਾਮੈਂਟ ਡਬਲਿਊ.ਟੀ.ਏ. ਇੰਡੀਅਨ ਵੇਲਸ ਤੋਂ ਮਜਬੂਰਨ ਬਾਹਰ ਹੋਣਾ ਪਿਆ। ਲੰਬੇ ਸਮੇਂ ਤੋਂ ਮੋਢੇ ਦੀ ਸੱਟ ਨਾਲ ਜੂਝ ਰਹੀ ਸ਼ਾਰਾਪੋਵਾ ਨੂੰ ਪਿਛਲੇ ਮਹੀਨੇ ਸੇਂਟ ਪੀਟਰਸਬਰਗ 'ਚ ਹੋਏ ਟੂਰਨਾਮੈਂਟ ਤੋਂ ਵੀ ਬਾਹਰ ਹੋਣਾ ਪਿਆ ਸੀ। ਇੰਡੀਅਨ ਵੇਲਸ ਚਾਰ ਤੋਂ 17 ਮਾਰਚ ਤੱਕ ਕੈਲੀਫੋਰਨੀਆ 'ਚ ਖੇਡਿਆ ਜਾਵੇਗਾ। ਰੂਸ ਦੀ ਇਹ ਸਟਾਰ ਖਿਡਾਰਨ ਲਗਾਤਾਰ ਆਪਣੀ ਫਿੱਟਨੈਸ ਨਾਲ ਜੂਝ ਰਹੀ ਹੈ। 
PunjabKesari
ਸ਼ਾਰਾਪੋਵਾ ਨੇ ਕਿਹਾ, ''ਮੈਨੂੰ ਪਿਛਲੇ ਅਤੇ ਇਸ ਸਾਲ ਸੱਟ ਨਾਲ ਜੂਝਣਾ ਪਿਆ ਹੈ। ਮੇਰੇ ਡਾਕਟਰ ਦਾ ਕਹਿਣਾ ਹੈ, ''ਮੈਨੂੰ ਹਰ ਦਿਨ ਆਪਣੇ ਮੋਢੇ ਦਾ ਖਿਆਲ ਰਖਣਾ ਹੋਵੇਗਾ।'' ਸ਼ਾਰਾਪੋਵਾ ਨੇ ਕਿਹਾ, ''ਪਿਛਲੇ ਸਾਲ ਮੇਰੇ ਮੋਢੇ ਦੀ ਸੱਟ ਕਿਸੇ ਤੋਂ ਲੁਕੀ ਨਹੀਂ ਸੀ। ਮੈਂ ਇਸ ਨਾਲ ਜੂਝ ਰਹੀ ਹਾਂ ਅਤੇ ਮੈਨੂੰ ਅਮਰੀਕੀ ਓਪਨ ਦੇ ਬਾਅਦ ਪਿੱਛੇ ਹਟਣਾ ਪਿਆ। ਮੈਂ 21 ਸਾਲਾਂ ਦੀ ਉਮਰ ਤੋਂ ਇਸ ਦਾ ਸਾਹਮਣਾ ਕਰ ਰਹੀ ਹਾਂ। ਮੈਨੂੰ ਮੇਰੇ ਕਰੀਅਰ ਦੇ ਸਿਖਰ 'ਤੇ ਇਹ ਪਰੇਸ਼ਾਨੀ ਹੋਈ ਸੀ।''


author

Tarsem Singh

Content Editor

Related News