ਯੂ.ਐੱਸ. ਓਪਨ : ਆਂਦ੍ਰੇਸਕੂ ਨੂੰ ਹਰਾ ਕੇ ਕੁਆਰਟਰ ਫਾਈਨਲ ''ਚ ਪੁੱਜੀ ਸਕਾਰੀ

Wednesday, Sep 08, 2021 - 10:48 AM (IST)

ਯੂ.ਐੱਸ. ਓਪਨ : ਆਂਦ੍ਰੇਸਕੂ ਨੂੰ ਹਰਾ ਕੇ ਕੁਆਰਟਰ ਫਾਈਨਲ ''ਚ ਪੁੱਜੀ ਸਕਾਰੀ

ਸਪੋਰਟਸ ਡੈਸਕ- ਗ੍ਰੀਸ ਦੀ ਮਾਰੀਆ ਸਕਾਰੀ ਨੇ ਕੈਨੇਡਾ ਦੀ ਬਿਆਂਕਾ ਆਂਦ੍ਰੇਸਕੂ ਨੂੰ ਹਰਾ ਕੇ ਯੂ.ਐੱਸ. ਓਪਨ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ। ਵਿਸ਼ਵ ਦੀ 18ਵੇਂ ਨੰਬਰ ਦੀ ਖਿਡਾਰਨ ਸਕਾਰੀ ਨੇ 2019 ਯੂ.ਐੱਸ ਓਪਨ ਚੈਂਪੀਅਨ ਆਂਦ੍ਰੇਸਕੂ ਨੂੰ ਤਿੰਨ ਘੰਟੇ 30 ਮਿੰਟ ਤਕ ਚੱਲੇ ਮੁਕਾਬਲੇ ਵਿਚ 6-7 (2-7), 7-6 (8-6), 6-3 ਨਾਲ ਹਰਾਇਆ। ਜਦਕਿ ਹੋਰ ਮੈਚ 'ਚ ਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਸਵਿਟਜ਼ਰਲੈਂਡ ਦੀ ਬੇਲਿੰਡਾ ਬੇਨਕਿਕ ਨੇ ਸੱਤਵਾਂ ਦਰਜਾ ਹਾਸਲ ਪੋਲੈਂਡ ਦੀ ਇਗਾ ਸਵੀਆਤੇਕ ਨੂੰ 7-6, (14-12), 6-3 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ। ਬੇਨਿਕਕ ਦਾ ਕੁਆਰਟਰ ਫਾਈਨਲ ਵਿਚ ਸਾਹਮਣਾ ਬਿ੍ਟੇਨ ਦੀ ਕੁਆਲੀਫਾਇਰ ਏਮਾ ਰਾਡੂਕਾਨੂ ਨਾਲ ਹੋਵੇਗਾ।


author

Tarsem Singh

Content Editor

Related News