ਲੱਦਾਖ ਬੱਸ ਹਾਦਸੇ ''ਚ ਫੌਜੀਆਂ ਦੀ ਮੌਤ ''ਤੇ ਵਿਰਾਟ ਸਣੇ ਕਈ ਕ੍ਰਿਕਟ ਹਸਤੀਆਂ ਨੇ ਪ੍ਰਗਟਾਇਆ ਦੁੱਖ

Saturday, May 28, 2022 - 03:47 PM (IST)

ਲੱਦਾਖ ਬੱਸ ਹਾਦਸੇ ''ਚ ਫੌਜੀਆਂ ਦੀ ਮੌਤ ''ਤੇ ਵਿਰਾਟ ਸਣੇ ਕਈ ਕ੍ਰਿਕਟ ਹਸਤੀਆਂ ਨੇ ਪ੍ਰਗਟਾਇਆ ਦੁੱਖ

ਅਹਿਮਦਾਬਾਦ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਸ਼ੁੱਕਰਵਾਰ ਲੱਦਾਖ ਬੱਸ ਹਾਦਸੇ 'ਚ ਮਾਰੇ ਗਏ ਭਾਰਤੀ ਫੌਜ ਦੇ ਸੱਤ ਜਵਾਨਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ : ਪੈਰਿਸ: ਫੁੱਟਬਾਲ ਮੈਚ ਦਾ ਕ੍ਰੇਜ਼, 1.40 ਲੱਖ 'ਚ ਵਿਕ ਰਹੀ 4800 ਦੀ ਟਿਕਟ, ਫਲਾਇਟਾਂ ਵੀ ਹੋਈਆਂ ਮਹਿੰਗੀਆਂ

ਕੋਹਲੀ ਨੇ ਆਪਣੇ ਟਵਿੱਟਰ 'ਤੇ ਲਿਖਿਆ, "ਸਾਡੇ ਬਹਾਦਰ ਸੈਨਿਕਾਂ ਦੇ ਜਾਨੀ ਨੁਕਸਾਨ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਦੁਖੀ ਪਰਿਵਾਰਾਂ ਨਾਲ ਮੇਰੀ ਹਮਦਰਦੀ ਅਤੇ ਜ਼ਖਮੀ ਹੋਏ ਸਾਰੇ ਲੋਕਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।"

ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਲਿਖਿਆ, "ਲੱਦਾਖ ਵਿੱਚ ਅੱਜ ਵਾਪਰੇ ਦਰਦਨਾਕ ਸੜਕ ਹਾਦਸੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਸਾਡੇ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ। ਰਾਸ਼ਟਰ ਤੁਹਾਡੇ ਨਾਲ ਖੜ੍ਹਾ ਹੈ।" 

ਸਾਬਕਾ ਭਾਰਤੀ ਬੱਲੇਬਾਜ਼ ਗੌਤਮ ਗੰਭੀਰ ਨੇ ਟਵੀਟ ਕੀਤਾ, "ਲੱਦਾਖ ਵਿੱਚ ਸਾਡੇ ਬਹਾਦਰ ਫੌਜੀਆਂ ਦੇ ਹਾਦਸੇ ਦੀ ਦੁਖਦਾਈ ਖ਼ਬਰ ਤੋਂ ਬਹੁਤ ਦੁਖੀ ਹਾਂ। ਰਾਸ਼ਟਰ ਦੁਖੀ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ," 

ਇਹ ਵੀ ਪੜ੍ਹੋ : RR vs RCB : ਬਟਲਰ ਦਾ ਸ਼ਾਨਦਾਰ ਸੈਂਕੜਾ, IPL ਦੇ ਫਾਈਨਲ 'ਚ ਪਹੁੰਚੀ ਰਾਜਸਥਾਨ

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਲੱਦਾਖ ਦੇ ਤੁਰਤੁਕ ਸੈਕਟਰ 'ਚ ਸ਼ਿਓਕ ਨਦੀ 'ਚ ਬੱਸ ਦੇ ਸੜਕ ਤੋਂ ਫਿਸਲਣ ਅਤੇ ਡਿੱਗਣ ਕਾਰਨ ਭਾਰਤੀ ਫੌਜ ਦੇ ਸੱਤ ਜਵਾਨਾਂ ਦੀ ਮੌਤ ਹੋ ਗਈ। ਬੱਸ ਵਿੱਚ 26 ਫੌਜ਼ੀ ਜਵਾਨ ਸਵਾਰ ਸਨ, ਜੋ ਪਰਤਾਪੁਰ ਦੇ ਟਰਾਂਜ਼ਿਟ ਕੈਂਪ ਤੋਂ ਸਬ-ਸੈਕਟਰ ਹਨੀਫ ਵੱਲ ਜਾ ਰਹੀ ਸੀ। ਇਹ ਹਾਦਸਾ ਸਵੇਰੇ 9 ਵਜੇ ਥੌਇਸ ਤੋਂ 25 ਕਿਲੋਮੀਟਰ ਦੂਰ ਵਾਪਰਿਆ। ਬੱਸ 50-60 ਫੁੱਟ ਦੀ ਡੂੰਘਾਈ 'ਚ ਡਿੱਗ ਗਈ, ਜਿਸ ਕਾਰਨ ਬੱਸ 'ਚ ਸਵਾਰ ਸਾਰੇ ਲੋਕ ਜ਼ਖਮੀ ਹੋ ਗਏ। ਲੱਦਾਖ ਬੱਸ ਹਾਦਸੇ ਵਿੱਚ ਜ਼ਖਮੀ ਹੋਏ ਸਾਰੇ  ਫੌਜੀਆਂ ਨੂੰ ਚੰਡੀਮੰਦਰ ਕਮਾਂਡ ਹਸਪਤਾਲ ਪਹੁੰਚਾਇਆ ਗਿਆ ਜਿਸ ਦੌਰਾਨ ਭਾਰਤੀ ਫੌਜ ਦੇ ਸੱਤ ਜਵਾਨਾਂ ਦੀ ਮੌਤ ਹੋ ਗਈ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News