ਹੋਲਡਰ, ਪੋਲਾਰਡ ਸਮੇਤ ਵਿੰਡੀਜ਼ ਦੇ ਕਈ ਖਿਡਾਰੀ ਬੰਗਲਾਦੇਸ਼ ਦੌਰੇ ’ਚੋਂ ਹਟੇ
Wednesday, Dec 30, 2020 - 10:44 PM (IST)
ਪੋਰਟ ਆਫ ਸਪੇਨ– ਜੈਸਨ ਹੋਲਡਰ, ਕੀਰੋਨ ਪੋਲਾਰਡ ਤੇ ਨਿਕੋਲਸ ਪੂਰਨ ਸਮੇਤ ਵੈਸਟਇੰਡੀਜ਼ ਦੇ ਪ੍ਰਮੁੱਖ 10 ਖਿਡਾਰੀ ਕੋਰੋਨਾ ਵਾਇਰਸ ਮਹਾਮਾਰੀ ਤੇ ਨਿੱਜੀ ਕਾਰਣਾਂ ਨੂੰ ਲੈ ਕੇ ਬੰਗਲਾਦੇਸ਼ ਦੇ ਆਗਾਮੀ ਦੌਰੇ ਵਿਚੋਂ ਹਟ ਗਏ ਹਨ।
ਹੋਲਡਰ, ਪੋਲਾਰਡ ਤੇ ਪੂਰਨ ਤੋਂ ਇਲਾਵਾ ਸ਼ਿਮਰੋਨ ਹੈੱਟਮਾਇਰ, ਡੈਰੇਨ ਬ੍ਰਾਵੋ, ਸ਼ਾਮਰਹ ਬਰੂਕਸ, ਰੋਸਟਨ ਚੇਜ਼, ਸ਼ੈਲਡਨ ਕੋਟਰੈੱਲ, ਐਵਿਨ ਲੂਈਸ ਤੇ ਸ਼ਾਈ ਹੋਪ ਇਸ ਦੌਰੇ ਵਿਚੋਂ ਹਟ ਗਏ ਹਨ ਜਦਕਿ ਫੈਬੀਅਨ ਐਲਨ ਤੇ ਸ਼ੇਨ ਡਾਓਰਿਚ ਨਿੱਜੀ ਕਾਰਣਾਂ ਤੋਂ ਖੁਦ ਹੀ ਦੌਰੇ ਵਿਚੋਂ ਹਟ ਗਏ ਹਨ। ਹੋਲਡਰ ਤੇ ਪੋਲਾਰਡ ਦੀ ਗੈਰ-ਹਾਜ਼ਰੀ ਵਿਚ ਕ੍ਰੈਗ ਬ੍ਰੈਥਵੇਟ ਤੇ ਜੈਸਨ ਮੁਹੰਮਦ ਨੂੰ ਕ੍ਰਮਵਾਰ ਰੈਸਟ ਤੇ ਵਨ ਡੇ ਟੀਮਾਂ ਦਾ ਕਪਤਾਨ ਬਣਾਇਆ ਗਿਆ ਹੈ। ਵੈਸਟਇੰਡੀਜ਼ ਦੀ ਟੀਮ 10 ਜਨਵਰੀ ਨੂੰ ਬੰਗਲਾਦੇਸ਼ ਪਹੁੰਚੇਗੀ। ਉਹ 20,22 ਤੇ 25 ਜਨਵਰੀ ਨੂੰ ਬੰਗਲਾਦੇਸ਼ ਦੇ ਨਾਲ 3 ਵਨ ਡੇ ਮੈਚ ਖੇਡੇਗੀ। ਇਸ ਤੋਂ ਬਾਅਦ 3 ਤੇ 11 ਫਰਵਰੀ ਨੂੰ ਟੈਸਟ ਮੈਚ ਖੇਡੇ ਜਾਣਗੇ।
ਕ੍ਰਿਕਟ ਵੈਸਟਇੰਡੀਜ਼ ਨੇ ਬੁੱਧਵਾਰ ਨੂੰ ਕਿਹਾ ਕਿ ਕ੍ਰਿਕਟ ਵੈਸਟਇੰਡੀਜ਼ ਦੀ ਕੋਰੋਨਾ ਨੀਤੀ ਕਿਸੇ ਵੀ ਖਿਡਾਰੀ ਨੂੰ ਉਸਦੀ ਖੁਦ ਦੀ ਸੁਰੱਖਿਆ ਦੇ ਸ਼ੱਕ ਜਾਂ ਚਿੰਤਾਵਾਂ ਦੇ ਆਧਾਰ ’ਤੇ ਉਸ ਨੂੰ ਵਿਦੇਸ਼ੀ ਦੌਰੇ ਦੀ ਚੋਣ ਵਿਚੋਂ ਬਾਹਰ ਰਹਿਣ ਦੀ ਮਨਜ਼ੂਰੀ ਦਿੰਦੀ ਹੈ। ਇਸ ਤਰ੍ਹਾਂ ਦੇ ਫੈਸਲੇ ਭਵਿੱਖ ਵਿਚ ਚੋਣ ਲਈ ਉਨ੍ਹਾਂ ਦੇ ਵਿਚਾਰ ਨੂੰ ਪ੍ਰਭਾਵਿਤ ਨਹੀਂ ਕਰਨਗੇ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।