ਮਨੂੰ ਭਾਕਰ ਨੇ ਸੀਨੀਅਰ ਅਤੇ ਜੂਨੀਅਰ 10 ਮੀਟਰ ਏਅਰ ਪਿਸਟਲ ''ਚ ਜਿੱਤਿਆ ਖਿਤਾਬ

Tuesday, Dec 24, 2019 - 06:46 PM (IST)

ਮਨੂੰ ਭਾਕਰ ਨੇ ਸੀਨੀਅਰ ਅਤੇ ਜੂਨੀਅਰ 10 ਮੀਟਰ ਏਅਰ ਪਿਸਟਲ ''ਚ ਜਿੱਤਿਆ ਖਿਤਾਬ

ਸਪੋਰਟਸ ਡੈਸਕ— ਮਨੂੰ ਭਾਕਰ ਨੇ ਮੰਗਲਵਾਰ ਨੂੰ ਇੱਥੇ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਨਸ਼ਿਪ 'ਚ ਮਹਿਲਾ 10 ਮੀਟਰ ਏਅਰ ਪਿਸਟਲ ਦੇ ਸੀਨੀਅਰ ਅਤੇ ਜੂਨੀਅਰ ਵਰਗ 'ਚ ਸੋਨ ਤਮਗੇ ਜਿੱਤੇ | 17 ਸਾਲ ਦੀ ਮਨੂੰ ਨੇ ਸੀਨੀਅਰ ਵਰਗ ਦੇ ਫਾਈਨਲ 'ਚ 241 ਅੰਕ ਦੇ ਨਾਲ ਖਿਤਾਬ ਜਿੱਤਿਆ ਜਦ ਕਿ ਜੂਨੀਅਰ ਵਰਗ 'ਚ 243 ਅੰਕਾਂ ਦੇ ਨਾਲ ਟਾਪ ਸਥਾਨ ਹਾਸਲ ਕੀਤਾ | 

ਨੌਜਵਾਨ ਓਲੰਪਿਕ ਦੀ ਸੋਨ ਤਮਗਾ ਜੇਤੂ ਮਨੂੰ ਨੇ ਦੋਵਾਂ ਈਵੈਂਟਸ ਦੇ ਸਾਂਝੇ ਤੌਰ 'ਤੇ ਕੁਆਲੀਫਿਕੇਸ਼ਨ 'ਚ 588 ਅੰਕ ਹਾਸਲ ਕੀਤੇ ਸਨ | ਸੀਨੀਅਰ ਵਰਗ 'ਚ ਦੇਵਾਂਸ਼ੀ ਨਿਉਾਦਾ ਨੇ ਚਾਂਦੀ ਜਦ ਕਿ ਯਸ਼ਸਵਿਨੀ ਸਿੰਘ ਦੇਸਵਾਲ ਨੇ ਕਾਂਸੀ ਤਮਗਾ ਜਿੱਤਿਆ | ਮਨੂੰ ਅਤੇ ਯਸ਼ਸਵਿਨੀ ਪਹਿਲਾਂ ਹੀ 2020 ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕਰ ਚੁੱਕੀਆਂ ਹਨ |


Related News