ਮਨੂ ਤੇ ਯਸ਼ਸਵਿਨੀ 10 ਮੀਟਰ ਏਅਰ ਪਿਸਟਲ ਦੇ ਫ਼ਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝੀਆਂ
Sunday, Jul 25, 2021 - 08:30 AM (IST)

ਟੋਕੀਓ– ਭਾਰਤ ਦੀ ਤਮਗਾ ਉਮੀਦ ਮੰਨੀ ਜਾ ਰਹੀ ਨਿਸ਼ਾਨੇਬਾਜ਼ ਮਨੂ ਭਾਕਰ ਤੇ ਯਸ਼ਸਵਿਨੀ ਸਿੰਘ ਦੇਸਵਾਲ ਟੋਕੀਓ ਓਲੰਪਿਕ ’ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਨਿੱਜੀ ਮੁਕਾਬਲੇ ਦੇ ਫ਼ਾਈਨਲ ’ਚ ਜਗ੍ਹਾ ਨਹੀਂ ਬਣਾ ਸਕੀ। ਮਨੂ 575 ਦੇ ਸਕੋਰ ਦੇ ਨਾਲ 12ਵੇਂ ਤੇ ਦੇਸਵਾਲ 574 ਸਕੋਰ ਦੇ ਨਾਲ 13ਵੇਂ ਸਥਾਨ ’ਤੇ ਰਹੀਆਂ।ਬੇਹੱਦ ਮੁਕਾਬਲੇਬਾਜ਼ੀ ਵਾਲੇ ਇਸ ਵਰਗ ’ਚ 53 ’ਚੋਂ ਚੋਟੀ ਦੀਆਂ ਅੱਠ ਨਿਸ਼ਾਨੇਬਾਜ਼ਾ ਨੇ ਫ਼ਾਈਨਲ ਲਈ ਕੁਆਲੀਫ਼ਾਈ ਕੀਤਾ। ਚੋਟੀ ’ਤੇ ਰਹੀ ਚੀਨ ਦੀ ਜੀਆਨ ਰਾਨਸ਼ਿੰਗ ਨੇ 587 ਅੰਕ ਲੈ ਕੇ ਓਲੰਪਿਕ ਰਿਕਾਰਡ ਬਣਾਇਆ। ਯੂਨਾਨ ਦੀ ਅੰਨਾ ਕੋਰਾਕੱਕੀ ਦੂਜੇ ਤੇ ਰੂਸੀ ਓਲੰਪਿਕ ਕਮੇਟੀ ਦੀ ਬੀ. ਵਿਤਾਲਿਨਾ ਤੀਜੇ ਸਥਾਨ ’ਤੇ ਰਹੀਆਂ।