ISSF WC Finals : ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ''ਚ ਜਿੱਤਿਆ ਸੋਨ ਤਮਗਾ

Thursday, Nov 21, 2019 - 01:12 PM (IST)

ISSF WC Finals : ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ''ਚ ਜਿੱਤਿਆ ਸੋਨ ਤਮਗਾ

ਸਪੋਰਟਸ ਡੈਸਕ— ਭਾਰਤ ਦੀ ਮਨੂ ਭਾਕਰ ਨੇ ਵਰਲਡ ਕੱਪ ਫਾਈਨਲਸ 'ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ 'ਚ ਜੂਨੀਅਰ ਵਿਸ਼ਵ ਰਿਕਾਰਡ ਦੇ ਨਾਲ-ਨਾਲ ਤਮਗਾ ਜਿੱਤਿਆ ਹੈ। 17 ਸਾਲਾਂ ਦੀ ਭਾਕਰ ਨੇ 244.7 ਦਾ ਸਕੋਰ ਕਰਕੇ ਪੀਲਾ ਤਮਗਾ ਜਿੱਤਿਆ।

ਜ਼ਿਕਰਯੋਗ ਹੈ ਕਿ ਭਾਰਤ ਦੀ ਯਸ਼ਸਵਿਨੀ ਸਿੰਘ ਦੇਸਵਾਲ ਛੇਵੇਂ ਸਥਾਨ 'ਤੇ ਰਹੀ। ਸਰਬੀਆ ਦੀ ਜੋਰਾਨਾ ਅਰੁਨੋਵਿਚ ਨੇ ਚਾਂਦੀ ਅਤੇ ਚੀਨ ਦੀ ਕਿਆਂਗ ਵਾਂਗ ਨੇ ਕਾਂਸੀ ਤਮਗਾ ਜਿੱਤਿਆ। ਪੁਰਸ਼ਾਂ ਦੇ 10 ਮੀਟਰ 'ਚ ਅਭਿਸ਼ੇਕ ਵਰਮਾ ਅਤੇ ਸੌਰਭ ਚੌਧਰੀ ਨੇ ਫਾਈਨਲ 'ਚ ਜਗ੍ਹਾ ਬਣਾ ਲਈ। ਵਰਮਾ ਕੁਆਲੀਫਿਕੇਸ਼ਨ 'ਚ 588 ਅੰਕ ਲੈ ਕੇ ਚੋਟੀ ਦੇ ਰਹੇ ਜਦਕਿ ਚੌਧਰੀ ਸਤਵੇਂ ਸਥਾਨ 'ਤੇ ਰਹੇ।


author

Tarsem Singh

Content Editor

Related News