ਓਲੰਪਿਕ ਤੋਂ ਪਹਿਲਾਂ ਕਈ ਮਾਨਸਿਕ ਚੁਣੌਤੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ : ਮਨਪ੍ਰੀਤ

01/04/2021 6:24:15 PM

ਸਪੋਰਟਸ ਡੈਸਕ— ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕੋਵਿਡ-19 ਦੇ ਹਾਲਾਤ ਨੂੰ ਧਿਆਨ ’ਚ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਟੋਕੀਓ ਓਲੰਪਿਕ ਖੇਡਾਂ ਤੋਂ ਪਹਿਲਾਂ ਕਈ ਰੁਕਾਵਟਾਂ ਦਾ ਸਾਹਮਣਾ ਕਰਨ ਲਈ ਮਾਨਸਿਕ ਤੌਰ ’ਤੇ ਤਿਆਰ ਰਹਿਣਾ ਚਾਹੀਦਾ ਹੈ। ਟੋਕੀਓ ਓਲੰਪਿਕ ਖੇਡਾਂ ਨੂੰ ਮਹਾਮਾਰੀ ਕਾਰਨ ਇਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਦਾ ਆਯੋਜਨ ਹੁਣ ਜੁਲਾਈ-ਅਗਸਤ 2021 ’ਚ ਹੋਵੇਗਾ।
ਇਹ ਵੀ ਪੜ੍ਹੋ : IND vs AUS : ਕੋਰੋਨਾ ਕਾਰਨ ਸਿਰਫ਼ 25% ਹੀ ਦਰਸ਼ਕ ਸਿਡਨੀ ਕ੍ਰਿਕਟ ਸਟੇਡੀਅਮ ’ਚ ਦੇਖ ਸਕਣਗੇ ਮੈਚ

ਮਨਪ੍ਰੀਤ ਨੇ ਕਿਹਾ, ‘‘ਪਿਛਲੇ ਸਾਲ ਦਾ ਸਭ ਤੋਂ ਵੱਡਾ ਸਬਕ ਬਾਹਰੀ ਚੀਜ਼ਾਂ ਤੋਂ ਆਪਣੇ ਟੀਚੇ ਨੂੰ ਪ੍ਰਭਾਵਿਤ ਨਹੀਂ ਹੋਣ ਦੇਣਾ ਸੀ। ਕਈ ਬੇਯਕੀਨੀਆਂ ਹੋ ਸਕਦੀਆਂ ਹਨ ਪਰ ਸਾਨੂੰ ਸਿਰਫ਼ ਉਨ੍ਹਾਂ ਚੀਜ਼ਾਂ ਨੂੰ ਲੈ ਕੇ ਫ਼ਿਕਰਮੰਦ ਹੋਣਾ ਚਾਹੀਦਾ ਹੈ ਜੋ ਸਾਡੇ ਕੰਟਰੋਲ ’ਚ ਹਨ ਤੇ ਆਪਣਾ ਸਰਵਸ੍ਰੇਸ਼ਠ ਪ੍ਰਾਪਤ ਕਰਨ ਦੀ ਦਿਸ਼ਾ ’ਚ ਕੰਮ ਕਰਨਾ ਚਾਹੀਦਾ ਹੈ।’’ ਓਲੰਪਿਕ ’ਚ ਹੁਣ ਜਦਕਿ ਸਿਰਫ਼ 200 ਦਿਨ ਦਾ ਸਮਾਂ ਬਚਿਆ ਹੈ ਤਾਂ ਮਨਪ੍ਰੀਤ ਤੇ ਮਹਿਲਾ ਟੀਮ ਦੀ ਕਪਤਾਨ ਰਾਣੀ ਰਾਮਪਾਲ ਦਾ ਮੰਨਣਾ ਹੈ ਕਿ ਖਿਡਾਰੀਆਂ ਨੂੰ ਟੋਕੀਓ ’ਚ ਆਪਣਾ ਟੀਚਾ ਹਾਸਲ ਕਰਨ ਲਈ ਸਰਵਸ੍ਰੇਸ਼ਠ ਕੋਸ਼ਿਸ਼ ਕਰਨੀ ਹੋਵੇਗੀ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੂੰ ਆਸਟਰੇਲੀਆ ਨੇ ਦਿੱਤਾ ਵੱਡਾ ਸਨਮਾਨ, ਇਨ੍ਹਾਂ ਧਾਕੜਾਂ ਨੂੰ ਛੱਡਿਆ ਪਿੱਛੇ

ਮਨਪ੍ਰੀਤ ਨੇ ਕਿਹਾ, ‘‘ਅਗਲੇ 200 ਦਿਨ ਸਾਡੀ ਜ਼ਿੰਦਗੀ ਦੇ ਮਹੱਤਵਪੂਰਨ ਦਿਨ ਹੋਣਗੇ। ਜੇਕਰ ਅਸੀਂ ਟੋਕੀਓ ਲਈ ਭਾਰਤੀ ਟੀਮ ’ਚ ਜਗ੍ਹਾ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਅਭਿਆਸ ਤੇ ਪ੍ਰਤੀਯੋਗਿਤਾ ’ਚ ਆਪਣਾ ਸੌ ਫ਼ੀਸਦੀ ਦੇਣਾ ਹੋਵੇਗਾ।’’ ਰਾਣੀ ਨੇ ਸਹਿਮਤੀ ਜਤਾਈ ਕਿ ਖਿਡਾਰੀਆਂ ਨੂੰ ਅਗਲੇ ਕੁਝ ਮਹੀਨਿਆਂ ’ਚ ਆਪਣੀ ਖੇਡ ਦੇ ਸਾਰੇ ਵਿਭਾਗਾਂ ’ਚ ਸੁਧਾਰ ਕਰਨਾ ਹੋਵੇਗਾ। ਉਨ੍ਹਾਂ ਕਿਹਾ, ‘‘ਚਾਰ ਮਹੀਨੇ ਤਕ ਚਲੇ ਪਿਛਲੇ ਰਾਸ਼ਟਰੀ ਕੈਂਪ ’ਚ ਅਸੀਂ ਅਸਲ ’ਚ ਆਪਣੇ ਪਹਿਲੇ ਦੇ ਪੱਧਰ ਤਕ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਸੀ। ਅਗਲੇ ਕੁਝ ਮਹੀਨਿਆਂ ’ਚ ਸਾਡਾ ਧਿਆਨ ਖੇਡ ਦੇ ਸਾਰੇ ਪਹਿਲੂਆਂ ’ਤੇ ਸੁਧਾਰ ਕਰਨ ’ਤੇ ਹੋਵੇਗਾ।’’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
 


Tarsem Singh

Content Editor

Related News