ਬੈਲਜੀਅਮ ਦੌਰੇ ਲਈ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ

Friday, Sep 20, 2019 - 03:42 PM (IST)

ਬੈਲਜੀਅਮ ਦੌਰੇ ਲਈ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ

ਨਵੀਂ ਦਿੱਲੀ— ਫਾਰਵਰਡ ਲਲਿਤ ਉਪਧਿਆਏ ਅਤੇ ਡਰੈਗ ਫਲਿਕਰ ਰੁਪਿੰਦਰ ਪਾਲ ਸਿੰਘ ਦੀ ਸ਼ੁੱਕਰਵਾਰ ਨੂੰ 20 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ 'ਚ ਵਾਪਸੀ ਹੋਈ ਜੋ ਮਨਪ੍ਰੀਤ ਸਿੰਘ ਦੀ ਅਗਵਾਈ 'ਚ 26 ਸਤੰਬਰ ਤੋਂ ਤਿੰਨ ਅਕਤੂਬਰ ਤਕ ਬੈਲਜੀਅਮ ਦੌਰੇ 'ਤੇ ਜਾਵੇਗੀ। ਭਾਰਤੀ ਟੀਮ ਇਕ ਹਫਤੇ ਦੇ ਦੌਰੇ 'ਤੇ ਬੈਲਜੀਅਮ ਦੇ ਖਿਲਾਫ ਤਿੰਨ ਮੈਚ ਅਤੇ ਸਪੇਨ ਦੇ ਖਿਲਾਫ ਦੋ ਮੈਚ ਖੇਡੇਗੀ। ਲਲਿਤ ਉਪਾਧਿਆਏ ਨੇ ਭੁਵਨੇਸ਼ਵਰ 'ਚ ਪੁਰਸ਼ ਵਿਸ਼ਵ ਕੱਪ ਖੇਡਣ ਲਈ ਟੀਮ 'ਚ ਵਾਪਸੀ ਕੀਤੀ ਹੈ ਜਦਕਿ ਰੁਪਿੰਦਰ ਨੇ ਇਸ ਸਾਲ ਦੇ ਸ਼ੁਰੂ 'ਚ ਓਲੰਪਿਕ ਟੈਸਟ ਮੁਕਾਬਲੇ 'ਚ ਨਹੀਂ ਖੇਡਿਆ ਸੀ।

ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਓਲੰਪਿਕ ਟੈਸਟ ਮੁਕਾਬਲੇ 'ਚ ਆਰਾਮ ਦੇ ਬਾਅਦ ਟੀਮ ਨਾਲ ਜੁੜੇ ਹਨ ਜਦਕਿ ਕ੍ਰਿਸ਼ਨ ਬੀ ਪਾਠਕ ਟੀਮ 'ਚ ਦੂਜੇ ਗੋਲਕੀਪਰ ਹੋਣਗੇ। ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ, ''ਬੈਲਜੀਅਮ ਦੀ ਟੀਮ ਮਜ਼ਬੂਤ ਹੈ ਅਤੇ ਜੇਕਰ ਅਸੀਂ ਉਨ੍ਹਾਂ ਖਿਲਾਫ ਉਨ੍ਹਾਂ ਦੀ ਸਰਜ਼ਮੀਂ 'ਤੇ ਚੰਗਾ ਪ੍ਰਦਰਸ਼ਨ ਕਰਦੇ ਹਾਂ ਤਾਂ ਰੂਸ ਦੇ ਖਿਲਾਫ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਟੀਮ ਦੇ ਆਤਮਵਿਸ਼ਵਾਸ 'ਚ ਕਾਫੀ ਵਾਧਾ ਹੋਵੇਗਾ।''

ਭਾਰਤੀ ਟੀਮ ਇਸ ਤਰ੍ਹਾਂ ਹੈ :-
ਗੋਲਕੀਪਰ : ਪੀ. ਆਰ. ਸ਼੍ਰੀਜੇਸ਼, ਕ੍ਰਿਸ਼ਨ ਬੀ. ਪਾਠਕ

ਡਿਫੈਂਡਰ : ਹਰਮਨਪ੍ਰੀਤ ਸਿੰਘ (ਉਪ ਕਪਤਾਨ), ਸੁਰਿੰਦਰ  ਕੁਮਾਰ, ਬੀਰੇਂਦਰ ਲਾਕੜਾ, ਵਰੁਣ ਕੁਮਾਰ, ਅਮਿਤ ਰੋਹਿਦਾਸ, ਗੁਰਿੰਦਰ ਸਿੰਘ, ਖਾਦੰਗਬਾਮ ਕੋਥਾਜੀਤ ਸਿੰਘ, ਰੁਪਿੰਦਰ ਪਾਲ ਸਿੰਘ।

ਮਿਡਫੀਲਡਰ : ਮਨਪ੍ਰੀਤ ਸਿੰਘ (ਕਪਤਾਨ), ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਨੀਲਕਾਂਤ ਸ਼ਰਮਾ।

ਫਾਰਵਰਡ : ਸੰਦੀਪ ਸਿੰਘ, ਐੱਸ. ਵੀ. ਸੁਨੀਲ, ਲਲਿਤ ਕੁਮਾਰ ਉਪਾਧਿਆਏ, ਰਮਨਦੀਪ ਸਿੰਘ, ਸਿਮਰਨਜੀਤ ਸਿੰਘ ਅਤੇ ਆਕਾਸ਼ਦੀਪ ਸਿੰਘ।


author

Tarsem Singh

Content Editor

Related News